Site icon Dainik Savera Punjab

Canada ਨੇ 20 ਦੇਸ਼ਾਂ ਦੀ ਯਾਤਰਾ ‘ਤੇ ਲਾਈ ਪਾਬੰਦੀ, ਕੁਝ ਨੂੰ ਦੱਸਿਆ ‘ਬਹੁਤ ਖ਼ਤਰਨਾਕ’, ਜਾਣੋ ਭਾਰਤ ਯਾਤਰਾ ‘ਤੇ ਕੀ ਕਿਹਾ

Canada Travel Ban : ਕੈਨੇਡਾ ਨੇ ਆਪਣੀ ਅੰਤਰਰਾਸ਼ਟਰੀ ਯਾਤਰਾ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ, ਜਿਸ ਵਿੱਚ ਕੁਝ ਦੇਸ਼ਾਂ ਨੂੰ ਬਹੁਤ ਖ਼ਤਰਨਾਕ ਦੱਸਦੇ ਹੋਏ ਕੈਨੇਡੀਅਨ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਐਡਵਾਈਜ਼ਰੀ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਈਰਾਨ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਜਦਕਿ ਭਾਰਤ ਨੂੰ “ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ” ‘ਚ ਸ਼ਾਮਲ ਕੀਤਾ ਗਿਆ ਹੈ।

ਜਾਣੋ ਐਡਵਾਈਜ਼ਰੀ ‘ਚ ਕਿਹੜੇ-ਕਿਹੜੇ ਦੇਸ਼ਾਂ ‘ਤੇ ਲਾਈ ਗਈ ਪਾਬੰਦੀ ?

ਇਸ ਸੂਚੀ ਵਿੱਚ ਈਰਾਨ, ਵੈਨੇਜ਼ੁਏਲਾ, ਰੂਸ, ਉੱਤਰੀ ਕੋਰੀਆ, ਇਰਾਕ, ਲਿਬੀਆ, ਅਫ਼ਗ਼ਾਨਿਸਤਾਨ, ਬੇਲਾਰੂਸ, ਬੁਰਕੀਨਾ, ਫਾਸੋ, ਮੱਧ ਅਫ਼ਰੀਕੀ ਗਣਰਾਜ, ਹੈਤੀ, ਮਾਲੀ, ਦੱਖਣੀ ਸੂਡਾਨ, ਮਿਆਂਮਾਰ, ਨਾਈਜਰ, ਸੋਮਾਲੀਆ, ਸੂਡਾਨ, ਸੀਰੀਆ, ਯੂਕਰੇਨ ਤੇ ਯਮਨ ਦੇਸ਼ ਸ਼ਾਮਲ ਹਨ। ਭਾਰਤ ਲਈ ਐਡਵਾਈਜ਼ਰੀ ਵਿੱਚ ਵੀ ਕੈਨੇਡਾ ਨੇ ਆਪਣੀ ਯਾਤਰਾ ਦੌਰਾਨ “ਬਹੁਤ ਜ਼ਿਆਦਾ ਸਾਵਧਾਨੀ ਦੀ ਲੋੜ ਵਾਲੀਆਂ ਥਾਵਾਂ” ਨੂੰ ਵੀ ਸ਼ਾਮਲ ਕੀਤਾ ਹੈ। ਕੈਨੇਡਾ ਵੱਲੋਂ ਯਾਤਰਾ ਐਡਵਾਈਜ਼ਰੀ ‘ਚ ਪਾਬੰਦੀ ਲਾਏ ਹੋਰ ਦੇਸ਼ਾਂ ਚੀਨ, ਮੈਕਸੀਕੋ, ਬ੍ਰਾਜ਼ੀਲ, ਫਰਾਂਸ, ਜਰਮਨੀ, ਇਟਲੀ, ਸਪੇਨ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫ਼ਰੀਕਾ ਤੇ ਯੂ.ਕੇ. ਹਨ।

*Republic Day Parade Free Entry : ਪਰੇਡ ਦੀ ਫੁੱਲ ਡਰੈੱਸ ਰਿਹਰਸਲ ਲਈ ਮੁਫ਼ਤ ਪਾਸ ਕਿਵੇਂ ਪ੍ਰਾਪਤ ਕਰੀਏ? ਜਾਣੋ ਪ੍ਰੋਸੈੱਸ*

ਕੈਨੇਡਾ ਨੇ ਭਾਰਤ ‘ਤੇ ਕਿਉਂ ਲਿਆ ਫੈਸਲਾ ?

ਕੈਨੇਡਾ ਨੇ ਭਾਰਤ ਬਾਰੇ ਦਸੰਬਰ ਵਿੱਚ ਜਾਰੀ ਕੀਤੀ ਗਈ ਇੱਕ ਯਾਤਰਾ ਐਡਵਾਈਜ਼ਰੀ ਵਿੱਚ ਪੂਰੇ ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੇ ਜੋਖ਼ਮ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਭਾਰਤ ਨੂੰ “ਸਭ ਤੋਂ ਵੱਧ ਸਾਵਧਾਨੀ” ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕੈਨੇਡੀਅਨ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਨਾਲ-ਨਾਲ ਗੁਜਰਾਤ, ਪੰਜਾਬ ਅਤੇ ਰਾਜਸਥਾਨ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕ੍ਰੈਡਿਟ ਕਾਰਡ ਅਤੇ ਏਟੀਐਮ ਧੋਖਾਧੜੀ ਬਾਬਤ ਡੈਬਿਟ ਜਾਂ ਕਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣ, ਸੈਰ-ਸਪਾਟਾ ਖੇਤਰਾਂ ਅਤੇ ਹਵਾਈ ਅੱਡਿਆਂ ‘ਤੇ ਸਾਵਧਾਨੀ ਵਰਤਣ ਵਾਸਤੇ ਅਤੇ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ।

Breaking News : ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦੌਰਾ ਰੱਦ, ਫਲਾਈਟ ਨੇ ਨਹੀਂ ਭਰੀ ਉਡਾਣ

ਭਾਰਤ ‘ਚ ਇਨ੍ਹਾਂ ਰਾਜਾਂ ਦੀ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ

ਗੋਆ, ਦਿੱਲੀ ਵਿੱਚ ਜਨਤਕ ਆਵਾਜਾਈ ਦੇ ਸਾਰੇ ਰੂਟਾਂ, ਯੋਗ ਕੇਂਦਰਾਂ, ਆਸ਼ਰਮਾਂ ਅਤੇ ਅਧਿਆਤਮਿਕ ਆਰਾਮ ਦੇ ਹੋਰ ਸਥਾਨਾਂ ਸਬੰਧੀ ਚੌਕਸ ਰਹਿਣ ਲਾਈ ਕਿਹਾ ਹੈ। ਅਸਾਮ ਅਤੇ ਮਨੀਪੁਰ ਦੇ ਉੱਤਰ-ਪੂਰਬੀ ਰਾਜਾਂ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।

Exit mobile version