Site icon Dainik Savera Punjab

ਕੈਨੇਡਾ ਜੇਲ ਸਕੈਂਡਲ: ਪੰਜਾਬੀ ਜੇਲ ਗਾਰਡ ਅਤੇ ਕੈਦੀ ਵਿਚਕਾਰ ਕਥਿਤ ਸਬੰਧਾਂ ਤੇ ਸਾਜ਼ਿਸ਼ ਦੇ ਦੋਸ਼

Canada Prison Scandal: Alleged Relationship and Conspiracy Allegations Between Punjabi Jail Guard and Inmate

ਕੈਨੇਡਾ ਦੀਆਂ ਜੇਲਾਂ ਨਾਲ ਜੁੜਿਆ ਇਕ ਵੱਡਾ ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਉਨਟਾਰੀਓ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਵਿੱਚ ਇੱਕ ਮਹਿਲਾ ਜੇਲ ਗਾਰਡ ਅਤੇ ਕੈਦੀ ਵਿਚਕਾਰ ਕਥਿਤ ਨਿੱਜੀ ਸਬੰਧਾਂ ਅਤੇ ਗੰਭੀਰ ਅਪਰਾਧਕ ਸਾਜ਼ਿਸ਼ ਦੇ ਦੋਸ਼ ਲਗੇ ਹਨ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਨਿਸ਼ਵੰਤ ਕੌਰ ਦੁਸਾਂਝ ਅਤੇ ਗੁਰਪ੍ਰੀਤ ਸਿੰਘ ਵਿਚ ਲੰਮੇ ਸਮੇਂ ਤੋਂ ਨਿੱਜੀ ਸਬੰਧ ਰਹੇ ਹਨ। ਦੋਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਲ ਗਾਰਡ ਨੇ ਕੈਦੀ ਤੋਂ ਮਹਿੰਗੇ ਤੋਹਫੇ ਅਤੇ ਕੌਸਮੈਟਿਕ ਸਰਜਰੀ ਲਈ ਭੁਗਤਾਨ ਵੀ ਲਿਆ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਡਿਊਟੀ ਦੌਰਾਨ ਜਾਣਬੁੱਝ ਕੇ ਉਸ ਸੈਕਸ਼ਨ ਵਿੱਚ ਤਾਇਨਾਤੀ ਲਈ ਕੋਸ਼ਿਸ਼ ਕੀਤੀ ਜਿੱਥੇ ਕੈਦੀ ਰੱਖਿਆ ਗਿਆ ਸੀ।

ਰਿਪੋਰਟਾਂ ਮੁਤਾਬਕ, ਗੁਰਪ੍ਰੀਤ ਸਿੰਘ ਉੱਤੇ ਨਸ਼ਾ ਤਸਕਰੀ ਅਤੇ ਇਕ ਹੋਰ ਜੇਲ ਅਧਿਕਾਰੀ ਦੇ ਕਤਲ ਦੀ ਸਾਜ਼ਿਸ਼ ਨਾਲ ਜੁੜੇ ਹੋਣ ਦੇ ਦੋਸ਼ ਵੀ ਲਗੇ ਹਨ। ਜਾਂਚ ਨਾਲ ਜੁੜੇ ਦਸਤਾਵੇਜ਼ਾਂ ਵਿੱਚ “ਪ੍ਰੋਜੈਕਟ ਸਾਊਥ” ਦਾ ਜ਼ਿਕਰ ਵੀ ਮਿਲਦਾ ਹੈ, ਜਿਸ ਤਹਿਤ ਭ੍ਰਿਸ਼ਟ ਅੰਦਰੂਨੀ ਜਾਣਕਾਰੀ ਲੀਕ ਮਾਮਲਿਆਂ ਦੀ ਜਾਂਚ ਕੀਤੀ ਗਈ ਸੀ।

ਰਾਜਸਥਾਨ ਵਿੱਚ ਹੁਣ ਖੁੱਲ੍ਹਣਗੇ ਤੇਲ ਦੇ ਖੂਹ,ਪ੍ਰਧਾਨ ਮੰਤਰੀ ਮੋਦੀ ਇਸ ਤਰੀਕ ਨੂੰ ਕਰਨਗੇ ਉਦਘਾਟਨ

ਹਾਲਾਂਕਿ ਦੋਵਾਂ ਪੱਖਾਂ ਦੇ ਵਕੀਲਾਂ ਨੇ ਇਨ੍ਹਾਂ ਦੋਸ਼ਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਮਾਮਲਾ ਅਜੇ ਅਦਾਲਤ ਵਿੱਚ ਹੈ ਅਤੇ ਸਾਰੇ ਦਾਅਵੇ ਸਾਬਤ ਨਹੀਂ ਹੋਏ। ਅਦਾਲਤ ਵੱਲੋਂ ਕੁਝ ਦਸਤਾਵੇਜ਼ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਕੈਨੇਡਾ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।

ਰਿਫਾਇਨਰੀ ਤੋਂ ਚਿੱਪ ਸਹੂਲਤ ਤੱਕ: ਪ੍ਰਧਾਨ ਮੰਤਰੀ ਅੱਜ 1 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕਰਨਗੇ

Exit mobile version