ਟੋਰਾਂਟੋ: ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਸੁਧਾਰ ਕੀਤੇ ਹਨ, ਜਿਸ ਨਾਲ ਪੀ.ਆਰ. (ਪਰਮੈਨੈਂਟ ਰੇਜ਼ਿਡੈਂਸੀ) ਦਾ ਰਾਹ ਹੁਣ ਸੌਖਾ ਹੋ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਜੌਬ ਆਫ਼ਰ ਨੂੰ ਵੱਖਰੇ ਨੰਬਰਾਂ ਦੇ ਅਧਾਰ ‘ਤੇ ਮੁੜ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (LMIA) ਵਾਲੀਆਂ ਨੌਕਰੀਆਂ ਨੂੰ ਵੀ ਪੀ.ਆਰ. ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਲਈ ਪੇਸ਼ਕਸ਼ ਦਿਤੀ ਜਾਵੇਗੀ। ਇਸਦੇ ਨਾਲ ਹੀ, ਕੈਨੇਡਾ ਵਿੱਚ ਕੰਮ ਦੇ ਤਜਰਬੇ ਨੂੰ ਵੀ ਤਰਜੀਹ ਦਿੱਤੀ ਜਾਵੇਗੀ।
ਮਾਰਚ 2025 ਵਿੱਚ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਦੇ ਅਧੀਨ ਉਮੀਦਵਾਰਾਂ ਨੂੰ 50 ਤੋਂ 200 ਵਾਧੂ CRS (Comprehensive Ranking System) ਪੁਆਇੰਟ ਦੇਣ ਦਾ ਪ੍ਰਕਿਰਿਆ ਰੋਕ ਦਿੱਤਾ ਸੀ। ਇਸਦੇ ਪਿੱਛੇ LMIA ਦੇ ਨਾਮ ‘ਤੇ ਉਮੀਦਵਾਰਾਂ ਤੋਂ ਵੱਡੀਆਂ ਰਕਮਾਂ ਜਾਂ ਠੱਗੀ ਲਈ ਵਰਤਿਆ ਜਾ ਰਿਹਾ ਸੀ। ਕਈ ਉਮੀਦਵਾਰ ਐਕਸਪ੍ਰੈਸ ਐਂਟਰੀ ਸਕੋਰ ਵਧਾਉਣ ਲਈ LMIA ਖਰੀਦ ਰਹੇ ਸਨ।
ਨਵੀਂ ਵਿਉਂਤਬੰਦੀ ਅਨੁਸਾਰ, ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਹੁਣ ਉਮੀਦਵਾਰਾਂ ਦੀ ਸਿੱਖਿਆ, ਤਜਰਬਾ, ਨੌਕਰੀ ਦੀ ਕਿਸਮ ਅਤੇ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖ ਕੇ CRS ਸਕੋਰ ਵਿੱਚ ਵਾਧਾ ਕੀਤਾ ਜਾਵੇਗਾ। ਖ਼ਾਸ ਤੌਰ ‘ਤੇ ਮੋਟੀ ਤਨਖਾਹ ਵਾਲੀਆਂ ਨੌਕਰੀਆਂ ਨੂੰ ਵਧੇਰੇ ਅਹਮਿਆਤ ਮਿਲੇਗੀ। ਉਦਾਹਰਣ ਵਜੋਂ, ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿੱਚ ਜੇ ਕਿਸੇ ਨੌਕਰੀ ਦੀ ਘੰਟਾਵਾਰ ਉਜਰਤ ਸੂਬੇ ਦੇ ਮੱਧ ਪੱਧਰ ਤੋਂ ਵੱਧ ਹੈ, ਤਾਂ ਉਸਨੂੰ ਹਾਈ ਵੇਜ ਨੌਕਰੀ ਮੰਨਿਆ ਜਾਵੇਗਾ।
ਇਹ ਫੈਸਲਾ 60 ਹਜ਼ਾਰ ਤੋਂ ਵੱਧ ਉਮੀਦਵਾਰਾਂ ਲਈ ਆਸਾਨੀ ਪੈਦਾ ਕਰੇਗਾ, ਜਿਨ੍ਹਾਂ ਦਾ CRS ਸਕੋਰ ਪਹਿਲਾਂ 450 ਤੋਂ 500 ਦੇ ਦਰਮਿਆਨ ਸੀ। ਇਮੀਗ੍ਰੇਸ਼ਨ ਵਿਭਾਗ ਨੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਦੇ ਅਧੀਨ 2,583 ਉਮੀਦਵਾਰਾਂ ਨੂੰ ਪੀ.ਆਰ. ਲਈ ਸੱਦੇ ਭੇਜੇ ਹਨ। ਇਨ੍ਹਾਂ ਵਿੱਚ 24 ਹਜ਼ਾਰ ਤਜਰਬੇਕਾਰ ਉਮੀਦਵਾਰ ਅਤੇ 14 ਹਜ਼ਾਰ ਫਰੈਂਚ ਭਾਸ਼ਾ ਜਾਣਨ ਵਾਲੇ ਉਮੀਦਵਾਰ ਸ਼ਾਮਿਲ ਹਨ।
ਕੁੱਲ ਮਿਲਾ ਕੇ, ਕੈਨੇਡਾ ਦੇ ਇਹ ਨਵੇਂ ਸੁਧਾਰ ਉਮੀਦਵਾਰਾਂ ਲਈ ਪੀ.ਆਰ. ਹਾਸਲ ਕਰਨ ਨੂੰ ਹੁਣ ਪਹਿਲਾਂ ਨਾਲੋਂ ਕਾਫ਼ੀ ਆਸਾਨ ਬਣਾਉਂਦੇ ਹਨ, ਖ਼ਾਸ ਕਰਕੇ ਉਹਨਾਂ ਲਈ ਜੋ ਮੋਟੀ ਤਨਖਾਹ ਵਾਲੀਆਂ ਨੌਕਰੀਆਂ ਅਤੇ ਕੰਮ ਦਾ ਤਜਰਬਾ ਰੱਖਦੇ ਹਨ।

