ਮੋਹਾਲੀ : ਮੋਹਾਲੀ  ਤੋਂ ਇੱਕ ਸ਼ਨਸਨੀਖੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਅੱਜ ਸਵੇਰੇ 5 ਵਜੇ ਦੇ ਕਰੀਬ, ਅਣਪਛਾਤੇ ਵਿਅਕਤੀਆਂ ਨੇ ਫੇਜ਼ 2 ਵਿੱਚ ਇੱਕ ਜਿਮ ਕੋਲ ਪਹੁੰਚ ਕੇ  ਜਿਮ ਦੇ ਮਾਲਕ ‘ਤੇ ਗੋਲੀਆਂ ਚਲਾਈਆਂ। ਘਟਨਾ ਵਿੱਚ ਮਾਲਕ ਨੂੰ ਗੋਲੀ ਲੱਗ ਗਈ।  ਜਿਸ ਕਾਰਨ ਮਾਲਿਕ ਜਖ਼ਮੀ ਹੋ ਗਿਆ ਉਸ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਹਮਲਾ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ

ਮੋਹਾਲੀ ਦੇ ਹਸਪਤਾਲ ਵਿੱਚ  ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆਂ ਗਿਆ ਜਿੱਥੇ ਉਹਨਾਂ ਦਾ  ਇਲਾਜ ਚੱਲ ਰਿਹਾ ਹੈ।ਇਸ ਮਾਮਲੇ ਦੀ ਜਾਂਚ ਪੁਲਿਸ ਦੀ ਇੱਕ ਫੋਰੈਂਸਿਕ ਟੀਮ ਕਰ ਰਹੀ ਹੈ। ਸੂਤਰਾਂ ਅਨੁਸਾਰ, ਹਮਲਾ ਹੋਣ ‘ਤੇ ਜਿਮ ਟ੍ਰੇਨਰ ਆਪਣੇ ਜਿਮ ਜਾ ਰਿਹਾ ਸੀ।  ਜਿਸ ਦੌਰਾਨ ਦੋ ਬਾਇਕ ਸਵਾਰ ਆਏ ਅਤੇ ਉਸ ਤੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆ ਗੋਲੀਆਂ ਦੀ ਆਵਾਜ਼ ਸੁਣ ਕਿ ਆਸ ਪਾਸ ਦੇ ਲੋਕ ਬਾਹਰ ਆਏ ਤਾਂ ਆਰੋਪੀ ਭੱਜ ਗਏ । ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਜਬਰੀ ਵਸੂਲੀ ਨਾਲ ਸਬੰਧਤ ਹੋ ਸਕਦੀ ਹੈ।