ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ BSNL ਨੇ ਘੱਟ ਕੀਮਤ ‘ਤੇ ਉਪਭੋਗਤਾਵਾਂ ਲਈ ਇੱਕ ਆਕਰਸ਼ਕ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ₹225 ਦੀ ਕੀਮਤ ਵਾਲਾ ਇਹ ਨਵਾਂ ਪਲਾਨ 30 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ ਜਿਸ ਵਿੱਚ ਰੋਜ਼ਾਨਾ 2.5GB ਹਾਈ-ਸਪੀਡ ਇੰਟਰਨੈੱਟ ਅਸੀਮਤ ਸਥਾਨਕ ਅਤੇ STD ਕਾਲਿੰਗ ਅਤੇ 100 SMS ਪ੍ਰਤੀ ਦਿਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਲਾਨ ਦੇ ਅੰਦਰ ਜੇਕਰ ਰੋਜ਼ਾਨਾ ਡਾਟਾ ਸੀਮਾ ਪੂਰੀ ਹੋ ਜਾਂਦੀ ਹੈ ਤਾਂ ਇੰਟਰਨੈੱਟ ਦੀ ਸਪੀਡ 40kbps ਤੱਕ ਘਟਾ ਦਿੱਤੀ ਜਾਂਦੀ ਹੈ। ਇਹ ਪਲਾਨ ਖਾਸ ਕਰਕੇ ਉਹਨਾਂ ਉਪਭੋਗਤਾਵਾਂ ਲਈ ਲਾਭਕਾਰੀ ਹੈ ਜੋ ਘੱਟ ਕੀਮਤ ‘ਤੇ ਲੰਬੀ ਵੈਧਤਾ ਅਤੇ ਵਧੀਆ ਡਾਟਾ ਲਾਭ ਦੀ ਤਲਾਸ਼ ‘ਚ ਹਨ।

ਇਸਦੇ ਮੁਕਾਬਲੇ Jio ਦਾ ₹239 ਪਲਾਨ 22 ਦਿਨਾਂ ਦੀ ਵੈਧਤਾ ਨਾਲ ਉਪਲਬਧ ਹੈ ਜਿਸ ਵਿੱਚ ਸਮਾਨ ਤੌਰ ‘ਤੇ ਡਾਟਾ ਕਾਲਿੰਗ ਅਤੇ SMS ਲਾਭ ਦਿੱਤੇ ਜਾਂਦੇ ਹਨ। BSNL ਦਾ ਪਲਾਨ ਲੰਬੀ ਵੈਧਤਾ ਅਤੇ ਘੱਟ ਕੀਮਤ ਦੇ ਕਾਰਨ Jio ਦੇ ਪਲਾਨ ਨਾਲ ਸਿੱਧਾ ਮੁਕਾਬਲਾ ਕਰ ਰਿਹਾ ਹੈ। ਟੈਲੀਕਾਮ ਮਾਰਕੀਟ ‘ਚ ਇਹ ਨਵਾਂ ਪਲਾਨ ਮੁਕਾਬਲੇ ਨੂੰ ਹੋਰ ਗਹਿਰਾ ਕਰ ਸਕਦਾ ਹੈ ਖਾਸ ਕਰਕੇ ਉਹਨਾਂ ਉਪਭੋਗਤਾਵਾਂ ਲਈ ਜੋ ਬਜਟ-ਫ੍ਰੈਂਡਲੀ ਵਿਕਲਪ ਚਾਹੁੰਦੇ ਹਨ।