ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਹੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਗ੍ਰਾਹਕਾਂ ਲਈ ਵੱਡਾ ਸਰਪ੍ਰਾਈਜ਼ ਦੇ ਦਿੱਤਾ ਹੈ। ਜੇਕਰ ਤੁਸੀਂ ਮਹਿੰਗੇ ਰੀਚਾਰਜ ਪਲਾਨਾਂ ਅਤੇ ਹਰ ਮਹੀਨੇ ਬੈਲੇਂਸ ਖ਼ਤਮ ਹੋਣ ਦੀ ਟੈਂਸ਼ਨ ਤੋਂ ਤੰਗ ਆ ਚੁੱਕੇ ਹੋ, ਤਾਂ ਇਹ ਆਫ਼ਰ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। BSNL ਨੇ 2026 ਦੇ ਸਵਾਗਤ ਮੌਕੇ ਇੱਕ ਖਾਸ ਸਾਲਾਨਾ ਰੀਚਾਰਜ ਪਲਾਨ ਲਾਂਚ ਕੀਤਾ ਹੈ, ਜੋ ਜੇਬ ‘ਤੇ ਭਾਰ ਨਹੀਂ ਪਾਂਦਾ ਅਤੇ ਲੰਬੇ ਸਮੇਂ ਲਈ ਸੁਕੂਨ ਦਿੰਦਾ ਹੈ।
ਇੱਕ ਵਾਰ ਰੀਚਾਰਜ, ਪੂਰੇ ਸਾਲ ਦੀ ਛੁੱਟੀ
ਇਸ ਨਵੇਂ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਪੂਰੇ ਸਾਲ ਲਈ ਰੀਚਾਰਜ ਦੀ ਕੋਈ ਟੈਂਸ਼ਨ ਨਹੀਂ ਰਹਿੰਦੀ। ਨਾ ਬੈਲੇਂਸ ਖ਼ਤਮ ਹੋਣ ਦਾ ਡਰ ਅਤੇ ਨਾ ਹੀ ਇੰਟਰਨੈੱਟ ਰੁਕਣ ਦੀ ਚਿੰਤਾ।
READ ALSO : NCB ਨੇ ਮੋਗਾ ਅਤੇ ਮੰਡੀ ਦੇ ਤਿੰਨ ਭਗੌੜੇ ਨਸ਼ਾ ਤਸਕਰਾਂ ਲਈ ਕੀਤੀ ₹25,000 ਇਨਾਮ ਦੀ ਪੇਸ਼ਕਸ਼
BSNL New Year Recharge Offer: 365 ਦਿਨਾਂ ਦੀ ਮੌਜ
BSNL ਦਾ ਇਹ ਨਵਾਂ ਪਲਾਨ 2799 ਰੁਪਏ ਵਿੱਚ ਉਪਲਬਧ ਹੈ ਅਤੇ ਇਹ 26 ਦਸੰਬਰ ਤੋਂ ਲਾਈਵ ਹੋ ਚੁੱਕਾ ਹੈ। ਇਸ ਪੈਕ ਨਾਲ ਗ੍ਰਾਹਕਾਂ ਨੂੰ ਪੂਰੇ 365 ਦਿਨਾਂ ਦੀ ਵੈਧਤਾ ਮਿਲਦੀ ਹੈ, ਜੋ ਇਸਨੂੰ ਲੰਬੇ ਸਮੇਂ ਲਈ ਬਿਹਤਰ ਵਿਕਲਪ ਬਣਾਉਂਦੀ ਹੈ।
ਡਾਟਾ ਤੇ ਕਾਲਿੰਗ ਦਿਲ ਖੋਲ੍ਹ ਕੇ ਵਰਤੋ
ਇਸ 2799 ਰੁਪਏ ਵਾਲੇ ਪਲਾਨ ਵਿੱਚ ਗ੍ਰਾਹਕਾਂ ਨੂੰ
ਰੋਜ਼ਾਨਾ 3GB ਡਾਟਾ,
ਕਿਸੇ ਵੀ ਨੈੱਟਵਰਕ ‘ਤੇ ਅਨਲਿਮਟਿਡ ਕਾਲਿੰਗ, ਅਤੇ ਰੋਜ਼ਾਨਾ 100 SMS ਦੀ ਸੁਵਿਧਾ ਮਿਲਦੀ ਹੈ।
ਚਾਹੇ ਵਰਕ ਫਰਾਮ ਹੋਮ ਹੋਵੇ, ਆਨਲਾਈਨ ਕਲਾਸਾਂ ਜਾਂ ਮਨੋਰੰਜਨ ਇਹ ਪਲਾਨ ਹਰ ਲੋੜ ਨੂੰ ਪੂਰਾ ਕਰਦਾ ਹੈ।
ਗਣਿਤ ਵੀ ਤੁਹਾਡੇ ਹੱਕ ‘ਚ
ਜੇਕਰ 2799 ਰੁਪਏ ਨੂੰ 365 ਦਿਨਾਂ ਨਾਲ ਵੰਡਿਆ ਜਾਵੇ, ਤਾਂ ਇੱਕ ਦਿਨ ਦਾ ਖ਼ਰਚਾ ਸਿਰਫ਼ 7.66 ਰੁਪਏ ਬਣਦਾ ਹੈ। ਯਾਨੀ 8 ਰੁਪਏ ਤੋਂ ਵੀ ਘੱਟ ਵਿੱਚ ਦਿਨ ਭਰ ਲਈ 3GB ਡਾਟਾ ਅਤੇ ਅਨਲਿਮਟਿਡ ਕਾਲਿੰਗ ਜੋ ਅੱਜਕੱਲ੍ਹ ਇੱਕ ਕੱਪ ਚਾਹ ਤੋਂ ਵੀ ਸਸਤਾ ਹੈ।
BSNL ਕਿਉਂ ਹੈ Jio ਅਤੇ Airtel ਤੋਂ ਬਿਹਤਰ?
ਪ੍ਰਾਈਵੇਟ ਕੰਪਨੀਆਂ ਦੇ ਸਾਲਾਨਾ ਪਲਾਨ ਕਾਫ਼ੀ ਮਹਿੰਗੇ ਹੋ ਚੁੱਕੇ ਹਨ।
Jio ਅਤੇ Airtel ਦੇ ਸਸਤੇ ਸਾਲਾਨਾ ਪਲਾਨ ਲਗਭਗ 3599 ਰੁਪਏ ਦੇ ਹਨ।
ਇੰਨਾ ਪੈਸਾ ਦੇਣ ਬਾਵਜੂਦ ਉੱਥੇ ਰੋਜ਼ਾਨਾ ਸਿਰਫ਼ 2GB ਜਾਂ 2.5GB ਡਾਟਾ ਮਿਲਦਾ ਹੈ,
ਜਦਕਿ BSNL ਘੱਟ ਕੀਮਤ ‘ਚ 3GB ਡਾਟਾ ਪ੍ਰਦਾਨ ਕਰ ਰਿਹਾ ਹੈ।
ਮਹਿੰਗੇ ਰੀਚਾਰਜ ਤੋਂ ਪਹਿਲਾਂ ਸੁਨਹਿਰਾ ਮੌਕਾ
ਬਾਜ਼ਾਰ ਵਿੱਚ ਚਰਚਾ ਹੈ ਕਿ ਨਵੇਂ ਸਾਲ ਵਿੱਚ ਮੋਬਾਈਲ ਟੈਰਿਫ਼ 15–20 ਫੀਸਦੀ ਤੱਕ ਵੱਧ ਸਕਦੇ ਹਨ। ਅਜਿਹੇ ਵਿੱਚ ਇਹ ਸਮਝਦਾਰੀ ਹੋਵੇਗੀ ਕਿ ਕੀਮਤਾਂ ਵਧਣ ਤੋਂ ਪਹਿਲਾਂ ਹੀ ਸਾਲ ਭਰ ਲਈ ਰੀਚਾਰਜ ਕਰਵਾ ਲਿਆ ਜਾਵੇ।
BSNL ਆਪਣੀ 4G ਸੇਵਾ ਨੂੰ ਦੇਸ਼ ਭਰ ਵਿੱਚ ਫੈਲਾ ਰਿਹਾ ਹੈ, ਇਸ ਲਈ ਰੀਚਾਰਜ ਕਰਨ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਨੈੱਟਵਰਕ ਦੀ ਸਪੀਡ ਜ਼ਰੂਰ ਚੈੱਕ ਕਰੋ। ਜੇਕਰ ਨੈੱਟਵਰਕ ਠੀਕ ਹੈ, ਤਾਂ ਇਹ ਪਲਾਨ ਨਵੇਂ ਸਾਲ ਦਾ ਸਭ ਤੋਂ ਵਧੀਆ ਤੋਹਫ਼ਾ ਸਾਬਤ ਹੋ ਸਕਦਾ ਹੈ।
VD : मेहबूबा मुफ्ती का भारत पर तीखा बयान


