ਖਾਲਿਸਤਾਨੀ ਨੈੱਟਵਰਕ ਦੀਆਂ ਵਧਦੀਆਂ ਗਤੀਵਿਧੀਆਂ ਅਤੇ ਭਾਰਤ ਦੇ ਲਗਾਤਾਰ ਦਬਾਅ ਦੇ ਮੱਦੇਨਜ਼ਰ ਬ੍ਰਿਟੇਨ ਨੇ ਇਤਿਹਾਸਕ ਕਾਰਵਾਈ ਕਰਦਿਆਂ ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਸਖ਼ਤ ਕਦਮ ਚੁੱਕੇ ਹਨ। ਬ੍ਰਿਟਿਸ਼ ਸਰਕਾਰ ਨੇ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇਸਦੇ ਸਹਿਯੋਗੀ ਗਰੁੱਪਾਂ ਨਾਲ ਜੁੜੇ ਗੁਰਪ੍ਰੀਤ ਸਿੰਘ ਰਾਹਲ ਅਤੇ ਕਈ ਸੰਬੰਧਿਤ ਸੰਗਠਨਾਂ ‘ਤੇ ਵੱਡੇ ਆਰਥਿਕ ਅਤੇ ਕਾਨੂੰਨੀ ਪਾਬੰਦੀਆਂ ਲਗਾਈਆਂ ਹਨ।
ਆਰਥਿਕ ਪਾਬੰਦੀਆਂ: ਜਾਇਦਾਦਾਂ ਅਤੇ ਬੈਂਕ ਖਾਤੇ ਫ੍ਰੀਜ਼
ਯੂਕੇ ਸਰਕਾਰ ਦੇ ਹੁਕਮ ਅਨੁਸਾਰ, ਗੁਰਪ੍ਰੀਤ ਸਿੰਘ ਰਾਹਲ “ਬੱਬਰ ਅਕਾਲੀ ਲਹਿਰ” ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨ ਦੀ ਸਾਰੀਆਂ ਜਾਇਦਾਦਾਂ, ਬੈਂਕ ਖਾਤਿਆਂ, ਫੰਡਾਂ ਅਤੇ ਆਰਥਿਕ ਸਰੋਤਾਂ ਨੂੰ ਤੁਰੰਤ ਫ੍ਰੀਜ਼ ਕਰ ਦਿੱਤਾ ਗਿਆ ਹੈ।
ਇਸ ਕਾਰਵਾਈ ਦਾ ਅਸਰ ਬ੍ਰਿਟੇਨ ਵਿੱਚ ਚੱਲ ਰਹੀਆਂ ਇਹਨਾਂ ਕੰਪਨੀਆਂ ‘ਤੇ ਵੀ ਪਿਆ ਹੈ:
ਸੇਵਿੰਗ ਪੰਜਾਬ ਐਸੋਸੀਏਸ਼ਨ
ਵ੍ਹਾਈਟ ਕਾਸਟ੍ਰੇਸ਼ਨ ਲਿਮਿਟਡ
ਲੋਹਾ ਡਿਜ਼ਾਈਨਰ
ਇਹਨਾਂ ਕੰਪਨੀਆਂ ਨੂੰ ਹੁਣ ਕਿਸੇ ਵੀ ਵਿੱਤੀ ਲੈਣ-ਦੇਣ, ਫੰਡ ਟ੍ਰਾਂਸਫਰ ਜਾਂ ਆਰਥਿਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ।
ਕੰਪਨੀ ਡਾਇਰੈਕਟਰਸ਼ਿਪ ‘ਤੇ ਪਾਬੰਦੀ
ਗੁਰਪ੍ਰੀਤ ਸਿੰਘ ਰਾਹਲ ਨੂੰ ਹੁਣ ਕਿਸੇ ਵੀ ਕੰਪਨੀ ਦਾ ਡਾਇਰੈਕਟਰ ਬਣਨ ਤੋਂ ਕੰਪਨੀ ਦੇ ਪ੍ਰਬੰਧਨ ਦਾ ਹਿੱਸਾ ਬਣਨ ਤੋਂ ਅਤੇ ਕਿਸੇ ਵੀ ਵਪਾਰਕ ਅਹੁਦੇ ‘ਤੇ ਰਹਿਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਉਲੰਘਣਾ ਦੀ ਸੂਰਤ ਵਿਚ: 7 ਸਾਲ ਤੱਕ ਦੀ ਕੈਦ ਅਤੇ £10,000 ਤੱਕ ਦਾ ਭਾਰੀ ਜੁਰਮਾਨਾ ਲਾਗੂ ਹੋ ਸਕਦਾ ਹੈ।
READ ALSO : 30 ਸਾਲ ਤੋਂ ਉਪਰ ਦੇ ਹੋ ਤਾਂ ? ਇਹ 4 ਕੋਲੋਨ ਕੈਂਸਰ ਦੇ ਲੱਛਣ ਨਾ ਨਜ਼ਰਅੰਦਾਜ਼ ਕਰੋ
ਅੱਤਵਾਦ-ਸੰਬੰਧੀ ਗਤੀਵਿਧੀਆਂ ਦੀ ਪੁਸ਼ਟੀ
ਬ੍ਰਿਟਿਸ਼ ਸਰਕਾਰ ਨੇ ਅਧਿਕਾਰਕ ਤੌਰ ‘ਤੇ ਮੰਨਿਆ ਹੈ ਕਿ ਗੁਰਪ੍ਰੀਤ ਸਿੰਘ ਰਾਹਲ ਖਾਲਿਸਤਾਨੀ ਸੰਗਠਨਾਂ ਲਈ ਫੰਡ ਇਕੱਠੇ ਕਰਦਾ ਸੀ। ਹਥਿਆਰਾਂ ਦੀ ਖਰੀਦ ਵਿੱਚ ਸ਼ਾਮਲ ਸੀ। ਗੈਰ-ਕਾਨੂੰਨੀ ਲੈਣ-ਦੇਣ ਅਤੇ ਫੰਡਿੰਗ ਚੈਨਲ ਚਲਾਉਂਦਾ ਸੀ
ਸਰਕਾਰ ਦੇ ਅਨੁਸਾਰ, ਬੱਬਰ ਖਾਲਸਾ ਅਤੇ ਬੱਬਰ ਅਕਾਲੀ ਲਹਿਰ ਭਾਰਤ ਵਿਰੋਧੀ ਹਿੰਸਕ ਗਤੀਵਿਧੀਆਂ, ਕੱਟੜਪੰਥੀ ਪ੍ਰਚਾਰ, ਅਤੇ ਨੌਜਵਾਨਾਂ ਦੀ ਭਰਤੀ ਲਈ ਵਿਦੇਸ਼ੀ ਫੰਡਿੰਗ ਦੀ ਵਰਤੋਂ ਕਰ ਰਹੇ ਸਨ।
ਬ੍ਰਿਟਿਸ਼ ਅਧਿਕਾਰੀਆਂ ਦੀ ਪ੍ਰਤੀਕ੍ਰਿਆ
ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਨੇ ਕਿਹਾ: “ਇਹ ਕਾਰਵਾਈ ਅੱਤਵਾਦ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜਨ ਵਾਲਾ ਕਦਮ ਹੈ। ਅਸੀਂ ਕੱਟੜਪੰਥੀਆਂ ਨੂੰ ਯੂਕੇ ਦੀ ਵਿੱਤੀ ਪ੍ਰਣਾਲੀ ਦਾ ਦੁਰਵਰਤੋਂ ਕਰਨ ਦੀ ਆਗਿਆ ਨਹੀਂ ਦੇਵਾਂਗੇ।”
ਭਾਰਤ–ਯੂਕੇ ਸਬੰਧ ਹੋਰ ਮਜ਼ਬੂਤ
ਇਹ ਕਾਰਵਾਈ ਭਾਰਤ ਅਤੇ ਬ੍ਰਿਟੇਨ ਵਿਚਕਾਰ ਚੱਲ ਰਹੇ ਅੱਤਵਾਦ-ਵਿਰੋਧੀ ਸਹਿਯੋਗ ਨੂੰ ਨਵੀਂ ਮਜ਼ਬੂਤੀ ਦੇਵੇਗੀ। ਭਾਰਤ ਲੰਮੇ ਸਮੇਂ ਤੋਂ ਯੂਕੇ ਵਿੱਚ ਸਰਗਰਮ ਖਾਲਿਸਤਾਨੀ ਨੈੱਟਵਰਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਸੀ, ਅਤੇ ਇਹ ਫੈਸਲਾ ਉਸ ਦਿਸ਼ਾ ਵਿੱਚ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਬੱਬਰ ਖਾਲਸਾ ਦਾ ਇਤਿਹਾਸ ਅਤੇ ਖਤਰਾ
ਬੱਬਰ ਖਾਲਸਾ ਇੰਟਰਨੈਸ਼ਨਲ (BKI) ਪੁਰਾਣਾ ਖਾਲਿਸਤਾਨੀ ਅੱਤਵਾਦੀ ਸੰਗਠਨ ਭਾਰਤ ਵਿੱਚ ਕਈ ਬੰਬ ਧਮਾਕਿਆਂ ਅਤੇ ਹਿੰਸਕ ਹਮਲਿਆਂ ਲਈ ਕਿਹਿਰੇ ਵਿਦੇਸ਼ਾਂ ਵਿੱਚ ਮਜ਼ਬੂਤ ਫੰਡਿੰਗ ਨੈੱਟਵਰਕ ਨੌਜਵਾਨਾਂ ਨੂੰ ਕੱਟੜਪੰਥ ਵੱਲ ਧੱਕਣ ਅਤੇ ਹਥਿਆਰ ਪ੍ਰਾਪਤੀ ਵਿੱਚ ਸ਼ਾਮਲਕਰਨਾ ਬ੍ਰਿਟੇਨ ਦੀ ਇਹ ਕਾਰਵਾਈ ਇਸਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਗੰਭੀਰ ਝਟਕਾ ਦੇਵੇਗੀ।
ਤੁਸੀਂ ਗੈਂਗਸਟਰ ਲਿਆਓ ਫਿਰ ਅਸੀਂ ਕਿਹੜਾ ਚੂੜੀਆਂ ਪਾਈਆਂ

