BRICS Summit : ਅੱਜ ਨਵੀਂ ਦਿੱਲੀ ਵਿੱਚ 18ਵੇਂ BRICS ਸੰਮੇਲਨ ਦਾ ਦੂਜਾ ਦਿਨ ਹੈ ਅਤੇ ‘ਭਾਰਤ ਮੰਡਪਮ’ ਵਿਖੇ ਵਿਸ਼ਵ ਨੇਤਾਵਾਂ ਦੀਆਂ ਗਤੀਵਿਧੀਆਂ ਜ਼ੋਰਾਂ ‘ਤੇ ਹਨ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਦਿਨ ਕਈ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ, ਉੱਥੇ ਹੀ ਕੂਟਨੀਤਕ ਮੀਟਿੰਗਾਂ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ‘ਤੇ ਟਿਕੀਆਂ ਹੋਈਆਂ ਹਨ।
ਭਾਰਤ ਨੇ BRICS ਸੰਮੇਲਨ ਦੇ ਪਹਿਲੇ ਦਿਨ ਇੱਕ ਵੱਡੀ ਕੂਟਨੀਤਕ ਸਫਲਤਾ ਹਾਸਲ ਕੀਤੀ। ਮੈਂਬਰ ਦੇਸ਼ਾਂ ਨੇ ‘ਨਵੀਂ ਦਿੱਲੀ ਘੋਸ਼ਣਾ-ਪੱਤਰ’ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਅੱਤਵਾਦ ਵਿਰੁੱਧ ਸਖ਼ਤ ਰੁਖ ਅਪਣਾਇਆ ਗਿਆ ਹੈ ਅਤੇ 22 ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਇਹ ਘੋਸ਼ਣਾ-ਪੱਤਰ ਅੱਤਵਾਦ ਪ੍ਰਤੀ ‘ਜ਼ੀਰੋ ਟੋਲਰੈਂਸ’ (ਸਖ਼ਤ ਰਵੱਈਏ) ਦੀ ਵਕਾਲਤ ਕਰਦਾ ਹੈ ਅਤੇ ਅੱਤਵਾਦੀਆਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ‘ਤੇ ਜ਼ੋਰ ਦਿੰਦਾ ਹੈ।
#WATCH | Delhi: Visuals from Bharat Mandapam on the final day of the 18th BRICS Summit.
— ANI (@ANI) September 13, 2026
The summit concludes today following the unanimous adoption of the New Delhi Declaration on Day 1. pic.twitter.com/RzEp17XOOM
ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਨੇ ਵੀ ਕਾਫ਼ੀ ਸੁਰਖੀਆਂ ਬਟੋਰੀਆਂ। ਦੋਵਾਂ ਨੇਤਾਵਾਂ ਵਿਚਕਾਰ ਲਗਭਗ 50 ਮਿੰਟ ਤੱਕ ਗੱਲਬਾਤ ਚੱਲੀ। ਇਸ ਮੁਲਾਕਾਤ ਵਿੱਚ ਭਾਰਤ-ਚੀਨ ਸਬੰਧਾਂ ਨੂੰ ਬਿਹਤਰ ਬਣਾਉਣ ਅਤੇ ਸਰਹੱਦ ‘ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ। ਦੋਵੇਂ ਧਿਰਾਂ ਇਸ ਗੱਲ ‘ਤੇ ਸਹਿਮਤ ਹੋਈਆਂ ਕਿ ਮਤਭੇਦਾਂ ਨੂੰ ਵਿਵਾਦਾਂ ਵਿੱਚ ਨਹੀਂ ਬਦਲਣ ਦਿੱਤਾ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਨੇ ਵੀ ਕਾਫ਼ੀ ਧਿਆਨ ਖਿੱਚਿਆ; ਦੋਵਾਂ ਨੇਤਾਵਾਂ ਨੇ ਰਣਨੀਤਕ ਭਾਈਵਾਲੀ ਅਤੇ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ।
BRICS Summit Day 2: Leaders to hold open session on 'Resilience, Innovation, Cooperation and Sustainability'
— ANI Digital (@ani_digital) September 13, 2026
Read more At: https://t.co/5XnFYR2cJZ#BRICS #opensession #resilience #innovation #cooperation #sustainability pic.twitter.com/rfBJIyskId
ਪਹਿਲੇ ਦਿਨ, ਪ੍ਰਧਾਨ ਮੰਤਰੀ ਮੋਦੀ ਨੇ BRICS ਨੇਤਾਵਾਂ ਲਈ ਇੱਕ ਸ਼ਾਨਦਾਰ ਰਾਤ ਦੇ ਖਾਣੇ (ਗਾਲਾ ਡਿਨਰ) ਦੀ ਮੇਜ਼ਬਾਨੀ ਵੀ ਕੀਤੀ। ‘ਭਾਰਤ ਮੰਡਪਮ’ ਵਿਖੇ ਆਯੋਜਿਤ ਇਸ ਦਾਅਵਤ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿੱਥੇ ਭਾਰਤੀ ਪਕਵਾਨਾਂ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਰਾਤ ਦੇ ਖਾਣੇ ਦੌਰਾਨ ਮਾਹੌਲ ਉਦੋਂ ਹੋਰ ਵੀ ਖਾਸ ਹੋ ਗਿਆ ਜਦੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਸ਼ੋਰ ਕੁਮਾਰ ਦਾ ਇੱਕ ਗੀਤ ਗਾਇਆ।
ਸੰਮੇਲਨ ਦੇ ਦੂਜੇ ਦਿਨ ਅੱਜ ‘ਭਾਰਤ ਮੰਡਪਮ’ ਵਿਖੇ ਅਹਿਮ ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਿਹਾ ਇਹ ਬ੍ਰਿਕਸ (BRICS) ਸੰਮੇਲਨ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੁਨੀਆ ਕਈ ਮੋਰਚਿਆਂ ‘ਤੇ ਤਣਾਅ ਅਤੇ ਟਕਰਾਅ ਨਾਲ ਜੂਝ ਰਹੀ ਹੈ।
ਅੱਜ ਪ੍ਰਧਾਨ ਮੰਤਰੀ ਮੋਦੀ ਦੀਆਂ ਅਹਿਮ ਦੁਵੱਲੀਆਂ ਮੀਟਿੰਗਾਂ:
- ਦੁਪਹਿਰ 2:30 ਵਜੇ: ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਨਾਲ ਮੁਲਾਕਾਤ।
- ਦੁਪਹਿਰ 3:00 ਵਜੇ: ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ ਨਾਲ ਮੁਲਾਕਾਤ।
- ਦੁਪਹਿਰ 3:30 ਵਜੇ: ਮਿਸਰ ਦੇ ਰਾਸ਼ਟਰਪਤੀ ਅਬਦੇਲ ਫੱਤਾਹ ਅਲ-ਸੀਸੀ ਨਾਲ ਮੁਲਾਕਾਤ।
- ਸ਼ਾਮ 4:10 ਵਜੇ: ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਦੁਵੱਲੀ ਗੱਲਬਾਤ।
- ਸ਼ਾਮ 4:40 ਵਜੇ: ਬੁਰੂੰਡੀ ਦੇ ਰਾਸ਼ਟਰਪਤੀ ਏਵਾਰਿਸਟ ਨਦਾਈਸ਼ਿਮੀਏ ਨਾਲ ਮੁਲਾਕਾਤ।
- ਸ਼ਾਮ 5:10 ਵਜੇ: ਨਾਈਜੀਰੀਆ ਦੇ ਉਪ-ਰਾਸ਼ਟਰਪਤੀ ਸੈਨੇਟਰ ਕਾਸ਼ਿਮ ਸ਼ੈਟੀਮਾ ਨਾਲ ਮੁਲਾਕਾਤ।
- ਸ਼ਾਮ 5:40 ਵਜੇ: ਯੂਗਾਂਡਾ ਦੀ ਉਪ-ਰਾਸ਼ਟਰਪਤੀ ਜੈਸਿਕਾ ਅਲੂਪੋ ਨਾਲ ਮੁਲਾਕਾਤ।
- ਇਨ੍ਹਾਂ ਮੀਟਿੰਗਾਂ ਰਾਹੀਂ, ਭਾਰਤ ਵੱਖ-ਵੱਖ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ।


