BRICS Summit 2026: ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ 18ਵੇਂ ਬ੍ਰਿਕਸ ਸ਼ਿਖਰ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਪੱਤਰਕਾਰਾਂ ਨੇ ਭਾਰਤ ਦੇ ਨਾਲ ਚੀਨ, ਮਲੇਸ਼ੀਆ, ਨਾਈਜੀਰੀਆ ਅਤੇ ਇੰਡੋਨੇਸ਼ੀਆ ਦੇ ਸਬੰਧਾਂ ਬਾਰੇ ਆਪਣੀ ਰਾਏ ਸਾਂਝੀ ਕੀਤੀ। ਪੱਤਰਕਾਰਾਂ ਨੇ ਸੰਮੇਲਨ ਨੂੰ ਆਪਸੀ ਸਹਿਯੋਗ ਵਧਾਉਣ ਅਤੇ ਦੋਪੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਮੰਚ ਦੱਸਿਆ।
India China Relations: ਗਲੋਬਲ ਟਾਈਮਜ਼, ਚੀਨ ਦੀ ਪੱਤਰਕਾਰ ਯੀ ਯੀ ਝਾਂਗ ਨੇ ਕਿਹਾ ਕਿ ਚੀਨ ਅਤੇ ਭਾਰਤ ਦੋਵੇਂ ਵੱਡੇ ਵਿਕਾਸਸ਼ੀਲ ਦੇਸ਼ ਹੋਣ ਦੇ ਨਾਲ-ਨਾਲ ਬ੍ਰਿਕਸ ਦੇ ਮੈਂਬਰ ਵੀ ਹਨ। ਉਨ੍ਹਾਂ ਮੁਤਾਬਕ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ ਅਤੇ ਦੋਪੱਖੀ ਬੈਠਕਾਂ ਨਾਲ ਆਪਸੀ ਭਰੋਸਾ ਮਜ਼ਬੂਤ ਹੋ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸ਼ਿਖਰ ਸੰਮੇਲਨ ਤੋਂ ਬਾਅਦ ਵਿਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਵਾਲੇ ਕਈ ਠੋਸ ਨਤੀਜੇ ਦੇਖਣ ਨੂੰ ਮਿਲਣਗੇ।
Malaysia BRICS: ਐਸਟ੍ਰੋ ਅਵਾਨੀ, ਮਲੇਸ਼ੀਆ ਦੀ ਪੱਤਰਕਾਰ ਯਾਸਮਿਨ ਨਤਾਸ਼ਾ ਨੇ ਬ੍ਰਿਕਸ ਨੂੰ ਮਲੇਸ਼ੀਆ ਲਈ ਇੱਕ ਲਾਭਦਾਇਕ ਮੰਚ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭੂ-ਰਾਜਨੀਤਿਕ ਅਤੇ ਆਰਥਿਕ ਚੁਣੌਤੀਆਂ ਦੇ ਵਿਚਕਾਰ ਬ੍ਰਿਕਸ ਰਾਹੀਂ ਮਲੇਸ਼ੀਆ, ਇੰਡੋਨੇਸ਼ੀਆ, ਵੀਅਤਨਾਮ ਸਮੇਤ ਹੋਰ ਆਸਿਆਨ ਦੇਸ਼ਾਂ ਨੂੰ ਭਾਰਤ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਖਾਸ ਤੌਰ ‘ਤੇ ਮਲੇਸ਼ੀਆ ਦੀ ਅਰਥਵਿਵਸਥਾ ਨੂੰ ਫਾਇਦਾ ਹੋ ਸਕਦਾ ਹੈ ਅਤੇ ਭਾਰਤ-ਮਲੇਸ਼ੀਆ ਦੇ ਪਹਿਲਾਂ ਤੋਂ ਚੰਗੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
Nigeria BRICS: ਨਾਈਜੀਰੀਆ ਦੀ ਪੱਤਰਕਾਰ ਸਰਾਫੀਨਾ ਕ੍ਰਿਸਟੋਫਰ ਨੇ ਬ੍ਰਿਕਸ ਨੂੰ ਪ੍ਰਭਾਵਸ਼ਾਲੀ ਸੰਗਠਨ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਤੋਂ ਹੀ ਇਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਸ਼ਿਖਰ ਸੰਮੇਲਨ ਪਿਛਲੇ ਸਮੇਂ ਦੀ ਤੁਲਨਾ ਵਿੱਚ ਕਾਫ਼ੀ ਵੱਡਾ ਹੈ, ਕਿਉਂਕਿ ਇਸ ਵਿੱਚ ਮੈਂਬਰ ਦੇਸ਼ਾਂ ਦੇ ਨਾਲ ਵੱਡੀ ਗਿਣਤੀ ਵਿੱਚ ਭਾਗੀਦਾਰ ਦੇਸ਼ ਵੀ ਹਿੱਸਾ ਲੈ ਰਹੇ ਹਨ। ਨਾਈਜੀਰੀਆ ਵੀ ਬ੍ਰਿਕਸ ਦਾ ਭਾਗੀਦਾਰ ਦੇਸ਼ ਹੈ ਅਤੇ ਸੰਮੇਲਨ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਮਜ਼ਬੂਤ ਕਰਨ ਅਤੇ ਵਪਾਰ ਵਧਾਉਣ ਨੂੰ ਲੈ ਕੇ ਕਾਫ਼ੀ ਉਮੀਦਾਂ ਹਨ।
Indonesia India Relations: ਇੰਡੋਨੇਸ਼ੀਆ ਦੀ ਫ੍ਰੀਲਾਂਸ ਪੱਤਰਕਾਰ ਮੇਗਾ ਮੇ ਵਾਹਿਦਾਵਤੀ ਨੇ ਭਾਰਤ ਵਿੱਚ ਆਪਣੇ ਤਜਰਬੇ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਕਿਹਾ ਕਿ ਇੱਥੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਮਿਲ ਰਿਹਾ ਹੈ। ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਪੁਰਾਣੇ ਅਤੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੋਵਾਂ ਦੇਸ਼ਾਂ ਦੇ ਸਾਂਝੇ ਇਤਿਹਾਸ ਅਤੇ ਸੱਭਿਆਚਾਰਕ ਜੁੜਾਅ ਨੂੰ ਵੀ ਮਹੱਤਵਪੂਰਨ ਦੱਸਿਆ।
India Indonesia: ਮੇਗਾ ਮੇ ਵਾਹਿਦਾਵਤੀ ਨੇ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਮਾਨਤਾਵਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਕਈ ਦਿਲਚਸਪ ਸਮਾਨਤਾਵਾਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਇੰਡੋਨੇਸ਼ੀਆ ਦੀ ਮੁਦਰਾ ਨੂੰ ‘ਰੁਪੀਆ’ ਅਤੇ ਭਾਰਤ ਦੀ ਮੁਦਰਾ ਨੂੰ ‘ਰੁਪਏ’ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਅਰਥ ਇੱਕੋ ਜਿਹਾ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦੇ ਨਾਮਾਂ ਵਿੱਚ ਵੀ ਸਮਾਨਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੰਡੋਨੇਸ਼ੀਆ ਅਤੇ ਭਾਰਤ ਵਿਚਕਾਰ ਸਾਂਝਾ ਸੱਭਿਆਚਾਰਕ ਪ੍ਰਭਾਵ ਕਾਫ਼ੀ ਡੂੰਘਾ ਹੈ।

