Site icon Dainik Savera Punjab

Breaking: ਜਲੰਧਰ ਦੀ ਸਿਆਸਤ ‘ਚ ਹਲਚਲ—ਰਵਿੰਦਰ ਬਾਂਸਲ ਨੇ ਅਚਾਨਕ ਪਾਰਟੀ ਕਿਉਂ ਬਦਲੀ, ਚੋਣੀ ਮਾਹੌਲ ‘ਚ ਵੱਡਾ ਪਲਟਾ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਰਾਜਨੀਤਿਕ ਹਵਾ ਨੂੰ ਕਾਫ਼ੀ ਤਪਾ ਦਿੱਤਾ ਹੈ। ਹਰ ਪਾਰਟੀ ਆਪਣੀ ਪਕੜ ਮਜ਼ਬੂਤ ਕਰਨ ਲਈ ਜ਼ੋਰ ਲਾ ਰਹੀ ਹੈ। ਇਸ ਗਰਮ ਮਾਹੌਲ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫ਼ਾਇਦਾ ਮਿਲਿਆ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਬਾਂਸਲ ਆਪਣੇ ਕਈ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।

CM ਮਾਨ ਦੀ ਮਾਲੇਰਕੋਟਲਾ ਯਾਤਰਾ—38 ਏਕੜ ‘ਚ ਮੈਡੀਕਲ ਕਾਲਜ ਦਾ ਵੱਡਾ ਪ੍ਰੋਜੈਕਟ

 

ਰਵਿੰਦਰ ਬਾਂਸਲ, ਰਵਿੰਦਰ ਬਾਂਸਲ ਜਲੰਧਰ ਦੇ ਇੱਕ ਜਾਣੇ‑ਮਾਣੇ ਸਿਆਸੀ ਚਿਹਰੇ ਹਨ, ਜੋ ਲੰਮੇ ਸਮੇਂ ਤੱਕ ਆਮ ਆਦਮੀ ਪਾਰਟੀ (AAP) ਨਾਲ ਜੁੜੇ ਰਹੇ ਅਤੇ ਹਾਲ ਹੀ ਵਿੱਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਜੋ ਵਿਰਾਸਤ ਸੇਵਾ ਸੰਗਠਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ AAP ਜਲੰਧਰ ਜ਼ਿਲ੍ਹਾ ਯੂਨਿਟ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲਦੇ ਰਹੇ ਹਨ—ਜਿਵੇਂ ਪੱਛਮੀ ਅਤੇ ਕੈਂਟ ਹਲਕਿਆਂ ਦੀ ਨਿਗਰਾਨੀ ਅਤੇ ਅਗਰਵਾਲ ਭਲਾਈ ਬੋਰਡ ਦੀ ਅਗਵਾਈ—ਉਨ੍ਹਾਂ ਨੇ ਤਰਨਪਾਲ ਸਿੰਘ, ਦੀਪਕ ਸ਼ਰਮਾ ਅਤੇ ਪ੍ਰਵਿੰਦਰ ਸਿੰਘ ਸਮੇਤ ਪਾਰਟੀ ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ।

ਯੁਵਰਾਜ–ਅਭਿਸ਼ੇਕ ਦੀਆਂ Fake ਤਸਵੀਰਾਂ ਨੇ ਭਖਾਇਆ ਮਾਮਲਾ—ਅਸਲ ਸੱਚ ਕੀ ਹੈ? ਜਾਣਨ ਲਈ ਪੜੋਂ ਪੂਰੀ ਖ਼ਬਰ..

ਮਿਲੀ ਜਾਣਕਾਰੀ ਅਨੁਸਾਰ, ਰਵਿੰਦਰ ਬਾਂਸਲ ਨੇ ਇਹ ਫ਼ੈਸਲਾ ਪੰਜਾਬ ਅਤੇ ਦਿੱਲੀ ਸਰਕਾਰਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਅਤੇ ਅਕਾਲੀ ਦਲ ਦੀਆਂ ਨੀਤੀਆਂ ‘ਤੇ ਆਪਣੇ ਭਰੋਸੇ ਦੇ ਆਧਾਰ ‘ਤੇ ਲਿਆ। ਅਕਾਲੀ ਦਲ ਵਿੱਚ ਸ਼ਾਮਲ ਹੋਣ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਇਕਬਾਲ ਸਿੰਘ ਢੀਂਡਸਾ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਪਾਰਟੀ ਵੱਲੋਂ ਇਹ ਭਰੋਸਾ ਵੀ ਦਿੱਤਾ ਗਿਆ ਕਿ ਨਵੇਂ ਆਗੂਆਂ ਨੂੰ ਪੂਰਾ ਸਤਿਕਾਰ ਅਤੇ ਉਚਿਤ ਜਗ੍ਹਾ ਪ੍ਰਦਾਨ ਕੀਤੀ ਜਾਵੇਗੀ।

breaking-jalandhar-politics-ravinder-bansal-party-switch-election-twist

Exit mobile version