Site icon Dainik Savera Punjab

Brazil Election: ਰਾਸ਼ਟਰਪਤੀ ਚੋਣ ਤੋਂ ਪਹਿਲਾਂ ਲੂਲਾ ਦਾ ਵੱਡਾ ਵਾਅਦਾ, ਮੋਟਾਪਾ ਘਟਾਉਣ ਵਾਲੀ ਦਵਾਈ ਮੁਫ਼ਤ ਦੇਣ ਦਾ ਐਲਾਨ

Brasilia: ਬ੍ਰਾਜ਼ੀਲ ਵਿੱਚ ਜਲਦ ਹੀ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਜਿਨ੍ਹਾਂ ਮੁੱਦਿਆਂ ਨੇ ਬ੍ਰਾਜ਼ੀਲ ਹੀ ਨਹੀਂ, ਸਗੋਂ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਨ੍ਹਾਂ ਵਿੱਚ ਮੁੱਖ ਤੌਰ ’ਤੇ ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪ੍ਰਮੁੱਖ ਭਲਾਈ ਪ੍ਰੋਗਰਾਮ ਦੀ ਰਕਮ ਵਿੱਚ ਵਾਧਾ, ਭਾਰ ਘਟਾਉਣ ਵਾਲੀ ਦਵਾਈ ਮੁਫ਼ਤ ਦੇਣ ਦਾ ਐਲਾਨ ਅਤੇ ਫੈਮੀਸਾਈਡ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਸ਼ਾਮਲ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਦਾ ਸਿਲਵਾ ਨੇ ਰਾਸ਼ਟਰਪਤੀ ਚੋਣ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਗਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪ੍ਰਮੁੱਖ ਭਲਾਈ ਪ੍ਰੋਗਰਾਮ ‘ਬੋਲਸਾ ਫਮੀਲੀਆ’ ਦੀ ਰਕਮ ਵਿੱਚ 15 ਫੀਸਦੀ ਵਾਧੇ ਅਤੇ ਸਰਕਾਰੀ ਸਿਹਤ ਪ੍ਰਣਾਲੀ ਰਾਹੀਂ ਭਾਰ ਘਟਾਉਣ ਵਾਲੀਆਂ ਦਵਾਈਆਂ ਮੁਫ਼ਤ ਉਪਲਬਧ ਕਰਵਾਉਣ ਦਾ ਐਲਾਨ ਕੀਤਾ। ਇਨ੍ਹਾਂ ਐਲਾਨਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਸਵਾਲ ਚੁੱਕਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਲੂਲਾ ਨੇ ਕਿਹਾ ਹੈ ਕਿ ਬੋਲਸਾ ਫਮੀਲੀਆ ਵਿੱਚ ਕੀਤਾ ਗਿਆ ਵਾਧਾ ਅਸਲ ਵਿੱਚ ਮਹਿੰਗਾਈ ਦੇ ਅਨੁਸਾਰ ਕੀਤਾ ਗਿਆ ਸਮਾਯੋਜਨ ਹੈ, ਜਿਸ ਦਾ ਉਦੇਸ਼ ਗਰੀਬ ਪਰਿਵਾਰਾਂ ਦੀ ਖਰੀਦ ਸ਼ਕਤੀ ਨੂੰ ਕਾਇਮ ਰੱਖਣਾ ਹੈ। ਮੌਜੂਦਾ ਕਰੀਬ 98 ਪੌਂਡ ਦੀ ਮਹੀਨਾਵਾਰ ਰਕਮ ਨੂੰ ਵਧਾ ਕੇ ਲਗਭਗ 113 ਪੌਂਡ ਕੀਤਾ ਜਾਵੇਗਾ। ਇਹ ਵਾਧਾ 19 ਅਕਤੂਬਰ ਤੋਂ ਲਾਗੂ ਹੋਣ ਵਾਲਾ ਹੈ, ਯਾਨੀ 4 ਅਕਤੂਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਅਤੇ ਸੰਭਾਵਿਤ 25 ਅਕਤੂਬਰ ਨੂੰ ਹੋਣ ਵਾਲੀ ਦੂਜੇ ਪੜਾਅ ਦੀ ਵੋਟਿੰਗ ਦੇ ਵਿਚਕਾਰ। ‘ਬੋਲਸਾ ਫਮੀਲੀਆ’ ਬ੍ਰਾਜ਼ੀਲ ਦਾ ਪ੍ਰਮੁੱਖ ਨਕਦ ਟ੍ਰਾਂਸਫਰ ਪ੍ਰੋਗਰਾਮ ਹੈ। ਇਸ ਨੂੰ 2003 ਵਿੱਚ ਲੂਲਾ ਦੇ ਪਹਿਲੇ ਕਾਰਜਕਾਲ ਦੌਰਾਨ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਰਾਹੀਂ ਲੱਖਾਂ ਪਰਿਵਾਰਾਂ ਨੂੰ ਗਰੀਬੀ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲੀ ਹੈ।

ਮੌਜੂਦਾ ਸਮੇਂ ਵਿੱਚ ਕਰੀਬ 50 ਲੱਖ ਨਹੀਂ, ਸਗੋਂ ਲਗਭਗ 5 ਕਰੋੜ ਲੋਕ ਇਸ ਯੋਜਨਾ ਦੇ ਦਾਇਰੇ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚ ਕਰੀਬ 2.7 ਕਰੋੜ ਵੋਟ ਪਾਉਣ ਦੀ ਉਮਰ ਵਾਲੇ ਲੋਕ ਹਨ। ਵਿਰੋਧੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਲਾਵਿਓ ਬੋਲਸੋਨਾਰੋ ਨੇ ਇਸ ਐਲਾਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ਲੂਲਾ ਦੀ ਹਤਾਸ਼ਾ ਦੱਸਦਿਆਂ ਸਰਕਾਰ ਵੱਲੋਂ ਗਰੀਬਾਂ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਾਰ ਦਿੱਤਾ। ਹਾਲਾਂਕਿ ਲੂਲਾ ਵੱਲੋਂ ਕਿਹਾ ਗਿਆ ਹੈ ਕਿ ਰਕਮ ਵਿੱਚ ਵਾਧਾ ਪਿਛਲੇ ਸਾਲਾਂ ਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ।

ਲੂਲਾ ਸਰਕਾਰ ਨੇ ਇਸ ਦੇ ਨਾਲ ਜਨਤਕ ਸਿਹਤ ਪ੍ਰਣਾਲੀ ਰਾਹੀਂ ਭਾਰ ਘਟਾਉਣ ਵਾਲੀਆਂ ਦਵਾਈਆਂ ਮੁਫ਼ਤ ਉਪਲਬਧ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਬ੍ਰਾਜ਼ੀਲ ਵਿੱਚ 4 ਅਕਤੂਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਮੁੱਖ ਮੁਕਾਬਲਾ ਲੂਲਾ ਅਤੇ ਫਲਾਵਿਓ ਬੋਲਸੋਨਾਰੋ ਵਿਚਕਾਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਚੋਣ ਕਾਨੂੰਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਅਨੁਸਾਰ ਲਾਭ ਵਿੱਚ ਕੀਤਾ ਗਿਆ ਸਮਾਯੋਜਨ ਆਪਣੇ ਆਪ ਵਿੱਚ ਪਾਬੰਦੀਸ਼ੁਦਾ ਨਹੀਂ ਹੈ। ਉੱਥੇ ਹੀ ਦੱਖਣਪੰਥੀ ਉਮੀਦਵਾਰ ਰੇਨਾਨ ਸੈਂਟੋਸ ਨੇ ਚੋਣ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਵਾਧੇ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੱਕ ਰੋਕਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਲੂਲਾ ਦੀ ਨਜ਼ਰ ਮਹਿਲਾ ਵੋਟਰਾਂ ’ਤੇ ਵੀ ਹੈ। ਕਰੀਬ 53 ਫੀਸਦੀ ਮਹਿਲਾਵਾਂ ਆਪਣੀ ਵੋਟ ਪਾਉਣਗੀਆਂ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ’ਤੇ ਵੀ ਅਜਿਹੀਆਂ ਕਲਿੱਪਾਂ ਦੀ ਭਰਮਾਰ ਹੈ, ਜਿਨ੍ਹਾਂ ਵਿੱਚ ਉਹ ਮਹਿਲਾਵਾਂ ਨੂੰ ਆਰਾਮ, ਅਪਰਾਧ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਅਤੇ ‘ਮੀ’ ਟਾਈਮ ਦੇਣ, ਯਾਨੀ ਮਹਿਲਾਵਾਂ ਨੂੰ ਖੁੱਲ੍ਹ ਕੇ ਆਪਣੀ ਜ਼ਿੰਦਗੀ ਜੀਉਣ ਦੇ ਹੱਕ ਦੀ ਗੱਲ ਕਰ ਰਹੇ ਹਨ।

Exit mobile version