Site icon Dainik Savera Punjab

ਚੰਡੀਗੜ੍ਹ: ਪੰਜਾਬ ਸਕੱਤਰੇਤ ਨੂੰ ਬੰਬ ਧਮਕੀ,ਵਧਾਈ ਸੁਰੱਖਿਆ ਸਪੈਸ਼ਲ ਫੋਰਸ ਤੈਨਾਤ

Chandigarh: Bomb threat to Punjab Secretariat, security increased

Chandigarh: Bomb threat to Punjab Secretariat, security increased

ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ (Punjab Secretariat) ਨੂੰ ਧਮਕੀ ਭਰੀ ਈਮੇਲ ਮਿਲਣ ਦੇ ਕਾਰਨ ਸ਼ਹਿਰ ਦੀ ਸੁਰੱਖਿਆ ਵੱਡੇ ਪੱਧਰ ‘ਤੇ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਨੇ ਸਕੱਤਰੇਤ ਦੇ ਆਲੇ-ਦੁਆਲੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਬੰਬ ਨਿਰੋਧਕ ਦਸਤਿਆਂ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਟੀਮਾਂ ਨੂੰ ਮੌਕੇ ‘ਤੇ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ।

ਧਮਕੀ ਵਿੱਚ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਇੰਜੀ. ਗੁਰਾਨਕ ਸਿੰਘ ਰੁਕਨ ਸ਼ਾਹਵਾਲਾ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਈਮੇਲ ਵਿੱਚ ਸੀਐਮ ਭਾਈ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ। ਪੁਲਿਸ ਨੇ ਕਮਪਲੈਕਸ ਨੂੰ ਸੀਲ ਕਰਕੇ ਹਰ ਬਲਾਕ, ਕਮਰੇ ਅਤੇ ਪਾਰਕਿੰਗ ਖੇਤਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

READ ALSO : BREAKING : ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ,ਜਾਣੋ ਕਿਸ ਪਾਰਟੀ ਨੇ ਮਾਰੀ ਬਾਜ਼ੀ

ਇਹ ਘਟਨਾ ਪਿਛਲੇ ਦਿਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਮਿਲੀਆਂ ਧਮਕੀਆਂ ਨਾਲ ਵੀ ਜੁੜੀ ਹੈ। ਬੀਤੇ ਦਿਨ ਚੰਡੀਗੜ੍ਹ ਦੇ 30 ਸਕੂਲਾਂ – 22 ਨਿੱਜੀ ਅਤੇ 8 ਸਰਕਾਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਸਕੂਲਾਂ ਅਤੇ ਸਕੱਤਰੇਤ ਵਿੱਚ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਪੂਰੀ ਤਲਾਸ਼ੀ ਕੀਤੀ ਗਈ, ਜਿਸ ਵਿੱਚ ਕਿਸੇ ਵੀ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਦਾ ਪਤਾ ਨਹੀਂ ਲੱਗਿਆ।

ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਸੀਐਸਐਫ, ਬੰਬ ਡਿਸਪੋਜ਼ਲ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ‘ਤੇ ਤਿਆਰ ਰਹੀ, ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਨੂੰ ਰੋਕਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਆ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ,ਚੰਡੀਗੜ੍ਹ ਵਿੱਚ ਮੁੜ ਵਧੀ ਠੰਢ, ਸੰਘਣੀ ਧੁੰਦ ਅਤੇ ਸੀਤ ਲਹਿਰ ਲਈ Yellow alert ਜਾਰੀ

Exit mobile version