Site icon Dainik Savera Punjab

ਅਚਾਨਕ ਬੇਹੋਸ਼ ਹੋਏ ਮਸ਼ਹੂਰ Bollywood Star ਗੋਵਿੰਦਾ, ਹਸਪਤਾਲ ਭਰਤੀ

Govinda Hospitalized : ਬਾਲੀਵੁੱਡ ਅਦਾਕਾਰ ਗੋਵਿੰਦਾ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਗੋਵਿੰਦਾ ਨੂੰ ਮੰਗਲਵਾਰ ਰਾਤ ਨੂੰ ਆਪਣੇ ਘਰ ਵਿੱਚ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਵਕੀਲ ਅਤੇ ਦੋਸਤ ਲਲਿਤ ਬਿੰਦਲ ਨੇ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਅਨੁਸਾਰ, ਅਦਾਕਾਰ ਨੂੰ ਬਿਮਾਰ ਮਹਿਸੂਸ ਹੋਣ ਤੋਂ ਬਾਅਦ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ ਸੀ।

ਅੱਜ ਦਾ ਹੁਕਮਨਾਮਾ (12-11-2025)

ਡਾਕਟਰਾਂ ਦੀ ਨਿਗਰਾਨੀ ਹੇਠ ਹਨ Govinda

ਗੋਵਿੰਦਾ ਦੇ ਵਕੀਲ ਅਤੇ ਦੋਸਤ ਲਲਿਤ ਬਿੰਦਲ ਨੇ ਅਦਾਕਾਰ ਦੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਥੋੜ੍ਹਾ ਬਿਮਾਰ ਮਹਿਸੂਸ ਕਰ ਰਹੇ ਸਨ। ਹਸਪਤਾਲ ‘ਚ Govinda ਦੇ ਕਈ ਸਾਰੇ ਟੈਸਟ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਹ ਠੀਕ ਹਨ, ਪਰ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦਾ ਤਾਜ਼ਾ ਹੈਲਥ ਅਪਡੇਟ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ।

Dharmendra health : ਅਦਾਕਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀਤਾ ਸ਼ੁਕਰਾਨਾ

ਹਾਲ ਹੀ ‘ਚ Dharmendra ਨੂੰ ਮਿਲਣ ਪਹੁੰਚੇ ਸਨ
ਇਹ ਖ਼ਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ Govinda ਹਾਲ ਹੀ ‘ਚ ‘He-Man’ ਧਰਮਿੰਦਰ ਦਾ ਹਾਲ-ਚਾਲ ਜਾਣਨ ਲਈ ਮੁੰਬਈ ਦੇ Breach Candy Hospital ਪਹੁੰਚੇ ਸਨ। ਉਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ‘ਚ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਸਨ।

Dharmendra ਦੀ ਖਰਾਬ ਸਿਹਤ ਦੇ ਵਿਚਕਾਰ ਹੁਣ ਅਦਾਕਾਰ Govinda ਦੇ ਖੁਦ ਹਸਪਤਾਲ ‘ਚ ਦਾਖਲ ਹੋਣ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਚਿੰਤਤ ਕਰ ਦਿੱਤਾ ਹੈ। ਲੋਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

Exit mobile version