
ਨਵੀਂ ਦਿੱਲੀ: ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਬਬਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਪਰਮਿੰਦਰ ਸਿੰਘ ਪਿੰਡੀ ਨੂੰ UAE ਤੋਂ ਭਾਰਤ ਲਿਆਇਆ ਗਿਆ। DGP ਗੌਰਵ ਯਾਦਵ ਨੇ ਦੱਸਿਆ ਕਿ ਪਿੰਡੀ ਵਿਦੇਸ਼ ਚ ਬੈਠੇ ਅੱਤਵਾਦੀਆਂ ਰਿੰਦਾ ਅਤੇ ਹੈੱਪੀ ਪਾਸੀਆ ਦਾ ਨਜ਼ਦੀਕੀ ਸਾਥੀ ਹੈ। ਉਹ ਬਟਾਲਾ-ਗੁਰਦਾਸਪੁਰ ਖੇਤਰ ਚ ਪੈਟਰੋਲ ਬੰਬ ਹਮਲਿਆਂ ਹਿੰਸਕ ਘਟਨਾਵਾਂ ਅਤੇ ਜਬਰ ਵਸੂਲੀ ਵਰਗੇ ਅਪਰਾਧਾਂ ਚ ਸ਼ਾਮਲ ਰਿਹਾ।
ਬਟਾਲਾ ਪੁਲਿਸ ਦੀ ਮੰਗ ਤੇ ਰੇਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਚਾਰ ਮੈਂਬਰੀ ਟੀਮ UAE ਭੇਜੀ ਗਈ। ਵਿਦੇਸ਼ ਮੰਤਰਾਲਾ ਅਤੇ UAE ਅਧਿਕਾਰੀਆਂ ਦੇ ਸਹਿਯੋਗ ਨਾਲ ਕਾਨੂੰਨੀ ਕਾਰਵਾਈ ਪੂਰੀ ਕਰਕੇ ਪਿੰਡੀ ਨੂੰ ਭਾਰਤ ਲਿਆਇਆ ਗਿਆ। ਇਹ ਅੱਤਵਾਦ ਅਤੇ ਸੰਗਠਿਤ ਅਪਰਾਧ ਖਿਲਾਫ਼ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੇਂਸ ਨੀਤੀ ਦਾ ਸਾਫ਼ ਉਦਾਹਰਨ ਹੈ। ਇਸਦੇ ਨਾਲ ਹੀ ਖਾਲਿਸਤਾਨੀ ਗਤੀਵਿਧੀਆਂ ਤੇ ਹੋਰ ਮਾਮਲਿਆਂ ਚ ਵੀ ਕਾਰਵਾਈ ਜਾਰੀ ਹੈ। ਇੰਦਰਜੀਤ ਸਿੰਘ ਗੋਸਲ ਜੋ ਪਿਛਲੇ ਸਾਲ ਕਨੇਡਾ ਚ ਹਿੰਦੂ ਮੰਦਰ ਤੇ ਹਮਲੇ ਚ ਫੜਿਆ ਗਿਆ ਸੀ ਜ਼ਮਾਨਤ ਤੇ ਰਿਹਾਈ ਤੋਂ ਬਾਅਦ ਪੰਨੂ ਦੇ ਹੱਕ ਚ ਵੀਡੀਓ ਜਾਰੀ ਕਰ ਚੁੱਕਾ ਹੈ। ਪੰਨੂ ਨੇ ਹਾਲ ਹੀ ‘ਚ ਅਜੀਤ ਡੋਭਾਲ ਨੂੰ ਧਮਕੀ ਦਿੱਤੀ ਅਤੇ ਅਮਰੀਕਾ ਤੋਂ ਜਾਰੀ ਵੀਡੀਓ ਚ ਸਿੱਖ ਸੈਨਿਕਾਂ ਨੂੰ PM ਮੋਦੀ ਨੂੰ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣ ਤੋਂ ਰੋਕਣ ਤੇ ₹11 ਕਰੋੜ ਦੇ ਇਨਾਮ ਦਾ ਐਲਾਨ ਕੀਤਾ। ਉਸਦੇ ਖਿਲਾਫ ਕੇਸ ਦਰਜ ਹੋ ਚੁੱਕਾ ਹੈ।
मेष: दिन शुभ रहेगा...