ਮੁਹੰਮਦ ਅਜ਼ਹਰੂਦੀਨ ਨੂੰ ਮੰਤਰੀ ਬਣਾਉਣ ‘ਤੇ ਭਾਜਪਾ ਨੇ ਕਾਂਗਰਸ ‘ਤੇ ਲਗਾਏ ਗੰਭੀਰ ਦੋਸ਼

0
12

ਹੈਦਰਾਬਾਦ: ਜੁਬਲੀ ਹਿਲਜ਼ ਉਪ-ਚੋਣ ਦੀ ਪੂਰਵ ਸੰਧਿਆ ‘ਚ ਤੇਲੰਗਾਨਾ ਦੀ ਰਾਜਨੀਤੀ ‘ਚ ਭਾਰੀ ਗਰਮਾਹਟ ਆ ਗਈ ਹੈ। ਮੁੱਖ ਮੰਤਰੀ ਰੇਵੰਤ ਰੈਡੀ ਵੱਲੋਂ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨੂੰ ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੇ ਐਲਾਨ ਨੇ ਰਾਜਨੀਤਿਕ ਹਲਕਿਆਂ ‘ਚ ਚਰਚਾ ਛੇੜ ਦਿੱਤੀ ਹੈ। ਭਾਜਪਾ ਨੇ ਇਸ ਕਦਮ ਨੂੰ “ਤੁਸ਼ਟੀਕਰਨ ਦੀ ਰਾਜਨੀਤੀ” ਅਤੇ “ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ” ਕਰਾਰ ਦਿੱਤਾ ਹੈ।

ਕਿਸ਼ਨ ਰੈਡੀ ਨੇ ਰੇਵੰਤ ਰੈਡੀ ਤੇ ਸਿੱਧਾ ਨਿਸ਼ਾਨਾ

ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ, “ਜੋ ਵਿਅਕਤੀ ਪਿਛਲੀ ਚੋਣ ਹਾਰ ਗਿਆ, ਜਿਸਨੂੰ ਮੌਜੂਦਾ ਚੋਣ ‘ਚ ਟਿਕਟ ਵੀ ਨਹੀਂ ਦਿੱਤੀ ਗਈ — ਉਸਨੂੰ ਹੁਣ ਐਮਐਲਸੀ ਅਤੇ ਮੰਤਰੀ ਬਣਾਉਣਾ ਸਿਰਫ਼ ਉਪ-ਚੋਣਾਂ ‘ਚ ਵੋਟਾਂ ਹਾਸਲ ਕਰਨ ਦੀ ਚਾਲ ਹੈ।”

ਦਿਲ ਦਹਿਲਾ ਦੇਣ ਵਾਲੀ ਘਟਨਾ: ਪਿਤਾ ਨੇ 17 ਸਾਲ ਦੀ ਧੀ ਨਾਲ ਕਈ ਦਿਨਾਂ ਤੱਕ ਕੀਤਾ ਬਲਾਤਕਾਰ, ਗ੍ਰਿਫ਼ਤਾਰ

ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ਭਾਜਪਾ ਨੇ ਮੁੱਖ ਚੋਣ ਅਧਿਕਾਰੀ ਅਤੇ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ, ਜਿਸ ‘ਚ ਕਿਹਾ ਗਿਆ ਕਿ ਇਹ ਐਲਾਨ ਜੁਬਲੀ ਹਿਲਜ਼ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਹੈ। ਵਿਧਾਇਕ ਪਾਇਲ ਸ਼ੰਕਰ ਨੇ ਮੰਗ ਕੀਤੀ ਕਿ ਐਲਾਨ ਤੁਰੰਤ ਵਾਪਸ ਲਿਆ ਜਾਵੇ।

ਤੁਸ਼ਟੀਕਰਨ ਦੀ ਰਾਜਨੀਤੀਦਾ ਦੋਸ਼

ਭਾਜਪਾ ਪ੍ਰਧਾਨ ਰਾਮਚੰਦਰ ਰਾਓ ਨੇ ਕਿਹਾ, “ਕਾਂਗਰਸ ਸਰਕਾਰ ਅਜ਼ਹਰੂਦੀਨ ਨੂੰ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਚੋਣੀ ਰਾਜਨੀਤਿਕ ਚਾਲ ਤੋਂ ਇਲਾਵਾ ਕੁਝ ਨਹੀਂ। ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।”

ਜੇਕਰ ਤੁਸੀਂ ਮੂੰਗਫਲੀ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ! ਲਿਵਰ ਹੋ ਸਕਦੈ ਡੈਮੇਜ

ਉਪ ਮੁੱਖ ਮੰਤਰੀ ਨੇ ਦਿੱਤਾ ਜਵਾਬ

ਮੱਲੂ ਭੱਟੀ ਵਿਕਰਮਾਰਕਾ ਨੇ ਵਿਰੋਧੀ ਧਿਰ ‘ਤੇ ਦੋਸ਼ ਲਾਇਆ ਕਿ ਉਹ ਅਜ਼ਹਰੂਦੀਨ ਦੇ ਸਹੁੰ ਸਮਾਰੋਹ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਭਾਜਪਾ ਅਤੇ ਬੀਆਰਐਸ ਮੁਸਲਿਮ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।”

ਅਜ਼ਹਰੂਦੀਨ ਦੀ ਪਿਛੋਕੜ ਤੇ ਵੀ ਸਵਾਲ

ਭਾਜਪਾ ਬੁਲਾਰੇ ਐਨ.ਵੀ. ਸੁਭਾਸ਼ ਨੇ ਦਾਅਵਾ ਕੀਤਾ ਕਿ ਅਜ਼ਹਰੂਦੀਨ ਨੇ “ਭਰੋਸੇਯੋਗਤਾ ਗੁਆ ਦਿੱਤੀ ਹੈ” ਅਤੇ ਉਹ ਸੀਬੀਆਈ ਅਤੇ ਈਡੀ ਦੇ ਮਾਮਲਿਆਂ ਦਾ ਸਾਹਮਣਾ ਕਰ ਚੁੱਕੇ ਹਨ।

ਚੋਣਾਂ ਦੀ ਤਾਰੀਖ

ਜੁਬਲੀ ਹਿਲਜ਼ ਉਪ-ਚੋਣ ਲਈ ਵੋਟਿੰਗ 11 ਨਵੰਬਰ ਨੂੰ ਹੋਣੀ ਹੈ ਅਤੇ ਗਿਣਤੀ 14 ਨਵੰਬਰ ਨੂੰ ਹੋਵੇਗੀ। ਇਹ ਉਪ-ਚੋਣ ਮਗੰਤੀ ਗੋਪੀਨਾਥ ਦੀ ਮੌਤ ਤੋਂ ਬਾਅਦ ਜ਼ਰੂਰੀ ਹੋਈ।