ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੱਜ ਨਾਭਾ ਜੇਲ੍ਹ ਤੋਂ ਰਿਹਾਈ ਹੋਣੀ ਹੈ। ਮਿਲੀ ਜਾਣਕਾਰੀ ਮੁਤਾਬਕ ਬਿਕਰਮ ਮਜੀਠੀਆ ਸਵੇਰੇ ਕਰੀਬ 10 ਵਜੇ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਮੁੜ ਰੌਣਕਾਂ ਪਰਤ ਆਈਆਂ ਹਨ।
ਸਵੇਰ ਤੋਂ ਹੀ ਅਕਾਲੀ ਦਲ ਦੇ ਵਰਕਰ, ਸਮਰਥਕ ਅਤੇ ਨੇੜਲੇ ਆਗੂ ਮਜੀਠੀਆ ਦੀ ਰਿਹਾਇਸ਼ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਢੋਲ-ਨਗਾਰੇ, ਨਾਅਰੇਬਾਜ਼ੀ ਅਤੇ ਜੋਸ਼ੀਲੇ ਮਾਹੌਲ ਨੇ ਇਲਾਕੇ ਨੂੰ ਤਿਉਹਾਰੀ ਰੰਗ ਦੇ ਦਿੱਤੇ ਹਨ।
READ ALSO : ਨਾਭਾ ਜੇਲ੍ਹ ਦੇ ਬਾਹਰ ਹੰਗਾਮਾ, ਅਕਾਲੀ ਵਰਕਰਾਂ ਵੱਲੋਂ ਪੁਲਿਸ ’ਤੇ ਧੱਕੇਸ਼ਾਹੀ ਦੇ ਇਲਜ਼ਾਮ
ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਗੂ ਦੀ ਰਿਹਾਈ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ ਅਤੇ ਉਨ੍ਹਾਂ ਦੇ ਸਵਾਗਤ ਲਈ ਪੂਰੀ ਤਿਆਰੀ ਕੀਤੀ ਗਈ ਹੈ। ਦੂਜੇ ਪਾਸੇ, ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਅਤੇ ਨਾਭਾ ਦੋਵਾਂ ਥਾਵਾਂ ’ਤੇ ਸੁਰੱਖਿਆ ਦੇ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ।
ਫਿਲਹਾਲ, ਸਾਰੀਆਂ ਨਜ਼ਰਾਂ ਨਾਭਾ ਜੇਲ੍ਹ ’ਤੇ ਟਿਕੀਆਂ ਹੋਈਆਂ ਹਨ, ਜਿੱਥੋਂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਸਬੰਧੀ ਕਿਸੇ ਵੀ ਵੇਲੇ ਅਧਿਕਾਰਿਕ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਟ੍ਰੇਨਾਂ ਦੀ ਦੇਰੀ ਜਾਰੀ, ਯਾਤਰੀ ਪ੍ਰੇਸ਼ਾਨ ,ਗੋਲਡਨ ਚੈਰੀਅਟ ਸਮੇਤ ਕਈ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਦੌੜ ਰਹੀਆਂ

