Site icon Dainik Savera Punjab

ਬਾਈਕਰ ਨੇ ਦੱਸਿਆ 48 ਲੱਖ ਦੀ ਕੀਮਤ, ਅੰਕਲ ਨੇ ਲਿਆ ਡਿੱਪਰੈਸ਼ਨ ਦਾ ਸਾਹ

biker-reveals-48-lakh-bike-uncle-shocked-viral-video

biker-reveals-48-lakh-bike-uncle-shocked-viral-video

ਨਵੀਂ ਦਿਲੀ: ਭਾਰਤ ਵਿੱਚ ਸਪਰਬਾਈਕਸ ਦਾ ਜਾਦੂ ਨੌਜਵਾਨੀ ਤਕ ਸੀਮਿਤ ਨਹੀਂ ਰਿਹਾ ਹੁਣ ਇਹ ਸ਼ੌਂਕ ਮਿਡਲ ਕਲਾਸ ਅਤੇ ਵੱਡੀ ਉਮਰ ਦੇ ਲੋਕਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ ਪਰ ਜਦੋਂ ਇਹਨਾਂ ਬਾਈਕਾਂ ਦੀ ਕੀਮਤ ਸੁਣੀ ਜਾਂਦੀ ਹੈ ਤਾਂ ਲੋਕ ਅਕਸਰ ਹੈਰਾਨ ਰਹਿ ਜਾਂਦੇ ਹਨ।

ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਾਈਕਰ ਪੈਟਰੋਲ ਪੰਪ ‘ਤੇ ਰੁਕਦਾ ਹੈ ਅਤੇ ਉਸ ਦੀ ਬਾਈਕ ਦੀ ਕੀਮਤ ਸੁਣ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ।

ਇਹ ਵੀ ਪੜ੍ਹੋ: ਪ੍ਰਿੰਸ ਨਰੂਲਾ ਦੀ ਗਿਰਫ਼ਤਾਰੀ ਦੀ ਵਾਇਰਲ ਵੀਡੀਓ ਦੇ ਪਿੱਛੇ ਕੀ ਹੈ ਅਸਲ ਸੱਚ ਜਾਣੋਂ….!

ਇਹ ਵੀਡੀਓ X ਉਪਭੋਗਤਾ ਰਾਜੇਸ਼ ਬੇਨੀਵਾਲ ਵੱਲੋਂ ਸਾਂਝੀ ਕੀਤੀ ਗਈ ਜਿਸ ਵਿੱਚ ਇੱਕ ਵਿਅਕਤੀ ਪੈਟਰੋਲ ਭਰਵਾਉਣ ਆਉਂਦਾ ਹੈ। ਉਸ ਦੀ ਬਾਈਕ ਆਮ ਦਿਨਾਂ ਵਿੱਚ ਦੇਖਣ ਵਾਲੀਆਂ ਦੋ ਪਹੀਆ ਵਾਹਨਾਂ ਤੋਂ ਕਾਫੀ ਵੱਖਰੀ ਅਤੇ ਭਾਰੀ ਦਿਖਾਈ ਦਿੰਦੀ ਹੈ। ਜਿਵੇਂ ਹੀ ਇੱਕ ਉਤਸੁਕ ਵਿਅਕਤੀ ਨੇ ਉਸ ਕੋਲ ਜਾ ਕੇ ਪੁੱਛਿਆ ਕਿ ਇਹ ਮੋਟਰਸਾਈਕਲ ਕਿੰਨੇ ਦੀ ਆਈ ਹੈ ਤਾਂ ਬਾਈਕਰ ਨੇ ਬਿਨਾਂ ਕਿਸੇ ਹੌਲੇਪਣ ਦੇ ਜਵਾਬ ਦਿੱਤਾ ਅਠਤਾਲੀ ਲੱਖ ਦੀ।

ਇਹ ਵੀ ਪੜ੍ਹੋ: ਕੌਣ ਹੈ? ਖੁਸ਼ੀ ਕਪੂਰ ਦਾ Bf: ਦੋ ਸਾਲਾਂ ਦੀ ਨਜ਼ਦੀਕੀ ‘ਤੇ ਲੱਗੀ ਵਿਛੋੜੇ ਦੀ ਮੋਹਰ…

ਇਹ ਜਵਾਬ ਸੁਣ ਕੇ ਪੈਟਰੋਲ ਪੰਪ ‘ਤੇ ਖੜੇ ਲੋਕ ਇਕ ਪਲ ਲਈ ਚੁੱਪ ਹੋ ਗਏ। ਉਨ੍ਹਾਂ ਦੇ ਚਿਹਰਿਆਂ ‘ਤੇ ਅਜਿਹੀ ਹੈਰਾਨੀ ਸੀ ਜਿਵੇਂ ਉਹ ਮਨ ਹੀ ਮਨ ਗਿਣਤੀ ਕਰ ਰਹੇ ਹੋਣ ਕਿ ਇੰਨੇ ਪੈਸਿਆਂ ਵਿੱਚ ਤਾਂ ਘਰ ਬਣ ਜਾਂਦਾ ਜਾਂ ਦਸ ਕਾਰਾਂ ਆ ਜਾਂਦੀਆਂ। ਰਾਜੇਸ਼ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਕਿ ਅੰਕਲ ਲੋਕ ਜਵਾਬ ਸੁਣ ਕੇ ਡਿੱਪਰੈਸ਼ਨ ਵਿੱਚ ਚਲੇ ਗਏ।

ਇਹ ਵੀਡੀਓ ਸਿਰਫ਼ ਇੱਕ ਮਹਿੰਗੀ ਬਾਈਕ ਦੀ ਗੱਲ ਨਹੀਂ ਕਰਦੀ ਸਗੋਂ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਆਮ ਲੋਕ ਅਜੇ ਵੀ ਐਨੀ ਮਹਿੰਗੀ ਲਗਜ਼ਰੀ ਨੂੰ ਅਣਭਾਲਾ ਸਮਝਦੇ ਹਨ। ਇਹ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਦੱਸਦੀ ਹੈ ਕਿ ਭਾਰਤ ਵਿੱਚ ਲਗਜ਼ਰੀ ਵਾਹਨਾਂ ਨੂੰ ਲੈ ਕੇ ਕਿੰਨੀ ਦਿਲਚਸਪੀ ਅਤੇ ਹੈਰਾਨੀ ਪਾਈ ਜਾਂਦੀ ਹੈ।

biker-reveals-48-lakh-bike-uncle-shocked-viral-video
Exit mobile version