ਬਿਹਾਰ ਵਿਧਾਨ ਪ੍ਰੀਸ਼ਦ (MLC) ਦੀਆਂ ਚੋਣਾਂ ਵਿੱਚ ਵੱਡਾ ਰਾਜਨੀਤਿਕ ਰੁਝਾਨ ਸਾਹਮਣੇ ਆਇਆ ਹੈ, ਜਿੱਥੇ ਕੁੱਲ 10 ਸੀਟਾਂ ਵਿੱਚੋਂ 9 ਸੀਟਾਂ ‘ਤੇ ਸੱਤਾਧਾਰੀ NDA ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇੱਕ ਸੀਟ ‘ਤੇ ਰਾਸ਼ਟਰੀ ਜਨਤਾ ਦਲ (RJD) ਦਾ ਉਮੀਦਵਾਰ ਜੇਤੂ ਰਿਹਾ ਹੈ।
ਇਨ੍ਹਾਂ ਚੁਣੇ ਗਏ ਉਮੀਦਵਾਰਾਂ ਵਿੱਚ ਭੋਜਪੁਰੀ ਸੁਪਰਸਟਾਰ ਪਵਨ ਸਿੰਘ, ਸਿਹਤ ਮੰਤਰੀ ਨਿਸ਼ਾਂਤ ਕੁਮਾਰ ਅਤੇ ਭਾਜਪਾ ਦੇ ਸੰਜੇ ਮਯੂਖ ਸਮੇਤ ਕਈ ਵੱਡੇ ਨਾਮ ਸ਼ਾਮਲ ਹਨ। ਨਾਂਮਜ਼ਦਗੀ ਵਾਪਸੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ।
ਅਮਰੀਕਾ ‘ਚ ਮਹਿੰਗਾਈ ਨੇ ਤੋੜੇ ਰਿਕਾਰਡ, ਮੱਧ-ਪੂਰਬੀ ਜੰਗ ਕਾਰਨ ਹੋਰ ਵਾਧੇ ਦਾ ਖ਼ਤਰਾ
ਜੇਡੀਯੂ ਨੇ ਚਾਰ ਸੀਟਾਂ ਜਿੱਤੀਆਂ, ਜਦਕਿ ਭਾਜਪਾ ਨੇ ਵੀ ਆਪਣਾ ਅੰਕੜਾ ਵਧਾ ਕੇ ਚਾਰ ਸੀਟਾਂ ਤੱਕ ਪਹੁੰਚਾਇਆ। ਇਸ ਦੇ ਨਾਲ ਹੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਅਸ਼ਰਫ ਅੰਸਾਰੀ ਵੀ ਪਹਿਲੀ ਵਾਰ MLC ਬਣੇ ਹਨ।
ਇਹ ਨਤੀਜੇ ਬਿਹਾਰ ਦੀ ਰਾਜਨੀਤੀ ਵਿੱਚ NDA ਦੀ ਮਜ਼ਬੂਤ ਪਕੜ ਨੂੰ ਦਰਸਾਉਂਦੇ ਹਨ, ਜਦਕਿ RJD ਨੂੰ ਸਿਰਫ਼ ਇੱਕ ਸੀਟ ਨਾਲ ਸੰਤੁਸ਼ਟ ਰਹਿਣਾ ਪਿਆ।
TMC ‘ਚ ਬਗਾਵਤ ਦੀਆਂ ਅਟਕਲਾਂ ਵਿਚਾਲੇ ਸ਼ਤਰੂਘਨ ਸਿਨਹਾ ਨੇ ਮਮਤਾ ਬੈਨਰਜੀ ਦਾ ਕੀਤਾ ਖੁੱਲ੍ਹਾ ਸਮਰਥਨ

