Site icon Dainik Savera Punjab

breaking: ਬਲੈਕ ਵਿੱਚ ਸਿਲੰਡਰ ਵੇਚਣ ਵਾਲਿਆਂ ਲਈ ਵੱਡੀ ਚੇਤਾਵਨੀ—ਸਰਕਾਰ ਨੇ ਕੱਸਿਆ ਸ਼ਿਕੰਜਾ

ਪੰਜਾਬ ਡੈਸਕ (ਦੈਨਿਕ ਸਵੇਰਾ): LPG ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਹਾਲਤ ਵਿੱਚ LPG ਗੈਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਤੇਲ ਸਪਲਾਈ ਠੱਪ: ਏਸ਼ੀਆ ਸੰਕਟ ਨੇ ਮਚਾਈ ਹਾਹਾਕਾਰ, ਇਨ੍ਹਾਂ ਕਈ ਦੇਸ਼ਾ ਨੇ ਲਗਾਏ ਐਮਰਜੈਂਸੀ ਨਿਯਮ

 

ਮੁੱਖ ਮੰਤਰੀ ਨੇ ਇਹ ਵੀ ਹਦਾਇਤ ਦਿੱਤੀ ਹੈ ਕਿ ਜਮ੍ਹਾਂਖੋਰੀ ਕਰਨ ਵਾਲਿਆਂ ਅਤੇ ਬਲੈਕ ਵਿੱਚ ਸਿਲੰਡਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਹੁਸ਼ਿਆਰਪੁਰ ਜੇਲ੍ਹ ‘ਚ ਹੜਕੰਪ—ਕੈਦੀ ਨੇ ਨਿਗਲ ਲਏ ਚਾਰ ਤਿੱਖੇ ਕਿੱਲ

 

ਇਜ਼ਰਾਈਲ–ਈਰਾਨ ਜੰਗ ਦਾ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਦਿਖਾਈ ਦੇ ਰਿਹਾ ਹੈ। LPG ਸਿਲੰਡਰਾਂ ਦੀ ਸਪਲਾਈ ਵਿੱਚ ਰੁਕਾਵਟਾਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਚੜ੍ਹ ਗਈਆਂ ਹਨ ਅਤੇ LPG ਸਪਲਾਈ ਪ੍ਰਭਾਵਿਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਿਲੰਡਰ ਬੁੱਕ ਕਰਨ ਦੇ ਬਾਵਜੂਦ ਉਨ੍ਹਾਂ ਨੂੰ 4–5 ਦਿਨਾਂ ਤੋਂ ਡਿਲਿਵਰੀ ਨਹੀਂ ਮਿਲੀ।

 

big-warning-for-those-selling-cylinders-black

 

Exit mobile version