Site icon Dainik Savera Punjab

ਰੇਲ ਯਾਤਰੀਆਂ ਲਈ ਵੱਡਾ ਅਪਡੇਟ! IRCTC ਦੀ ਨਵੀਂ ਵੈੱਬਸਾਈਟ ‘ਚ ਮਿਲਣਗੀਆਂ ਇਹ ਨਵੀਆਂ ਸਹੂਲਤਾਂ

Big update for rail passengers! These new facilities will be available in the new IRCTC website

ਭਾਰਤੀ ਰੇਲਵੇ ਨੇ ਯਾਤਰੀਆਂ ਲਈ IRCTC ਦੀ ਨਵੀਂ ਬੀਟਾ ਵੈੱਬਸਾਈਟ ਲਾਂਚ ਕਰ ਦਿੱਤੀ ਹੈ, ਜੋ 24 ਸਾਲਾਂ ਬਾਅਦ ਪੂਰੀ ਤਰ੍ਹਾਂ ਨਵੇਂ ਡਿਜ਼ਾਈਨ ਅਤੇ ਬਿਹਤਰ ਫੀਚਰਾਂ ਨਾਲ ਤਿਆਰ ਕੀਤੀ ਗਈ ਹੈ। ਨਵਾਂ ਪੋਰਟਲ ਪਹਿਲਾਂ ਨਾਲੋਂ ਤੇਜ਼, ਸੌਖਾ ਅਤੇ ਵਧੇਰੇ ਯੂਜ਼ਰ-ਫ੍ਰੈਂਡਲੀ ਬਣਾਇਆ ਗਿਆ ਹੈ, ਜਿਸ ਨਾਲ ਟਿਕਟ ਬੁਕਿੰਗ ਦਾ ਅਨੁਭਵ ਹੋਰ ਸੁਵਿਧਾਜਨਕ ਹੋਵੇਗਾ।

ਨਵੀਂ ਵੈੱਬਸਾਈਟ ‘ਤੇ ਵਨ-ਕਲਿੱਕ ਲੌਗਇਨ, ਤੇਜ਼ ਟ੍ਰੇਨ ਸਰਚ, ਘੱਟ ਕਦਮਾਂ ਵਿੱਚ ਭੁਗਤਾਨ ਅਤੇ ਇੱਕੋ ਸਕ੍ਰੀਨ ‘ਤੇ ਸਾਰੀਆਂ ਕਲਾਸਾਂ ਦੀ ਸੀਟ ਉਪਲਬਧਤਾ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਬੇਲੋੜੇ ਪੌਪ-ਅੱਪ, ਵਾਰ-ਵਾਰ ਆਉਣ ਵਾਲੇ ਕੈਪਚਾ ਅਤੇ ਭਾਰੀ ਗ੍ਰਾਫਿਕਸ ਨੂੰ ਵੀ ਹਟਾ ਦਿੱਤਾ ਗਿਆ ਹੈ, ਜਿਸ ਨਾਲ ਵੈੱਬਸਾਈਟ ਹੋਰ ਤੇਜ਼ੀ ਨਾਲ ਕੰਮ ਕਰਦੀ ਹੈ।

ਯਾਤਰੀ ਹੁਣ ਆਪਣੀ ਜਾਣਕਾਰੀ ਸੇਵ ਕਰ ਸਕਣਗੇ, ਜਿਸ ਨਾਲ ਅਗਲੀ ਵਾਰ ਟਿਕਟ ਬੁਕਿੰਗ ਕੁਝ ਹੀ ਕਲਿੱਕਾਂ ਵਿੱਚ ਪੂਰੀ ਹੋ ਜਾਵੇਗੀ। ਰੇਲਵੇ ਮੁਤਾਬਕ ਇਹ ਇਸ ਵੇਲੇ ਬੀਟਾ ਵਰਜ਼ਨ ਹੈ ਅਤੇ ਯਾਤਰੀਆਂ ਤੋਂ ਮਿਲਣ ਵਾਲੇ ਫੀਡਬੈਕ ਦੇ ਆਧਾਰ ‘ਤੇ ਇਸ ਵਿੱਚ ਹੋਰ ਸੁਧਾਰ ਕੀਤੇ ਜਾਣਗੇ।

ਮਾਤਾ ਦੇ ਦਰਬਾਰ ਜਾਣਾ ਹੋਇਆ ਹੋਰ ਆਸਾਨ, ਜਲੰਧਰ ਤੋਂ ਕਟੜਾ ਲਈ ਵੋਲਵੋ ਸੇਵਾ ਦੀ ਸ਼ੁਰੂਆਤ

ਹਰ ਰੋਜ਼ ਲੱਖਾਂ ਟਿਕਟਾਂ ਦੀ ਬੁਕਿੰਗ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਇਹ ਨਵੀਂ ਵੈੱਬਸਾਈਟ ਆਉਣ ਵਾਲੇ ਸਮੇਂ ਵਿੱਚ ਟਿਕਟ ਬੁਕਿੰਗ ਨੂੰ ਹੋਰ ਭਰੋਸੇਯੋਗ ਅਤੇ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

‘ਜ਼ਿੰਦਗੀ ਕੀਮਤੀ ਹੈ’, ਹਾਈ ਕੋਰਟ ਦਾ ਹੁਕਮ, ਸੋਨਮ ਵਾਂਗਚੁਕ ਦੀ ਹੋਵੇਗੀ ਰੈਗੂਲਰ ਮੈਡੀਕਲ ਜਾਂਚ

Exit mobile version