ਸਰਕਾਰ ਨਾਗਰਿਕਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਆਸਾਨ ਅਤੇ ਤੇਜ਼ ਬਣਾਉਣ ਵੱਲ ਵੱਡਾ ਕਦਮ ਚੁੱਕ ਰਹੀ ਹੈ। ਇਸ ਕੜੀ ਵਿੱਚ ਆਰੋਗਿਆ ਸੇਤੂ 2.0 ਨੂੰ 29 ਜੂਨ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸਦਾ ਉਦਘਾਟਨ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਕਰਨਗੇ।
ਆਲ-ਇਨ-ਵਨ ਸਿਹਤ ਪਲੇਟਫਾਰਮ
ਨਵਾਂ ਆਰੋਗਿਆ ਸੇਤੂ ਹੁਣ ਸਿਰਫ਼ ਕੋਵਿਡ ਐਪ ਨਹੀਂ ਰਹੇਗਾ, ਬਲਕਿ ਇੱਕ ਪੂਰਾ ਡਿਜੀਟਲ ਹੈਲਥ ਪਲੇਟਫਾਰਮ ਬਣੇਗਾ। ਇਸਦਾ ਮੁੱਖ ਉਦੇਸ਼ ਸਿਹਤ ਸੇਵਾਵਾਂ ਨੂੰ ਇੱਕ ਜਗ੍ਹਾ ਤੇ ਜੋੜਨਾ ਅਤੇ ਆਸਾਨ ਬਣਾਉਣਾ ਹੈ।
LPG ਖਪਤਕਾਰਾਂ ਲਈ ਵੱਡੀ ਖ਼ਬਰ: PNG ਲੈਣ ਤੋਂ ਬਾਅਦ ਵੀ ਮੁੜ ਮਿਲੇਗਾ ਪੁਰਾਣਾ ਗੈਸ ਕਨੈਕਸ਼ਨ
ਮੁੱਖ ਨਵੀਆਂ ਸੇਵਾਵਾਂ
ਆਰੋਗਿਆ ਸੇਤੂ 2.0 ਵਿੱਚ ਕਈ ਮਹੱਤਵਪੂਰਨ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ:
ABHA ਹੈਲਥ ਆਈਡੀ ਬਣਾਉਣ ਦੀ ਸਹੂਲਤ
ਡਿਜੀਟਲ ਹੈਲਥ ਰਿਕਾਰਡ ਵੇਖਣ ਅਤੇ ਸਾਂਝੇ ਕਰਨ ਦੀ ਸੁਵਿਧਾ
AI ਅਧਾਰਤ ਸਿਹਤ ਸੁਝਾਅ ਅਤੇ ਰਿਪੋਰਟਾਂ
Scan & Register ਅਤੇ Scan & Pay ਸਿਸਟਮ
ਦਵਾਈਆਂ ਲਈ ਰਿਮਾਈਂਡਰ ਸਿਸਟਮ
ਪਰਿਵਾਰਕ ਸਿਹਤ ਰਿਕਾਰਡ ਇੱਕ ਹੀ ਐਪ ਵਿੱਚ
ਨੇੜਲੇ ਹਸਪਤਾਲ, ਡਾਕਟਰ, ਐਂਬੂਲੈਂਸ ਅਤੇ ਬਲੱਡ ਬੈਂਕ ਦੀ ਜਾਣਕਾਰੀ
ਹੋਰ ਮਹੱਤਵਪੂਰਨ ਡਿਜੀਟਲ ਸੇਵਾਵਾਂ
ਇਸ ਨਾਲ ਨਾਲ ਆਯੁਸ਼ਮਾਨ ਐਪ ਦਾ ਨਵਾਂ ਵਰਜਨ ਵੀ ਆਵੇਗਾ, ਜਿਸ ਵਿੱਚ ਯੋਗਤਾ ਜਾਂਚ, ਕਾਰਡ ਬਣਾਉਣਾ ਅਤੇ ਇਲਾਜ ਰਿਕਾਰਡ ਵਰਗੀਆਂ ਸਹੂਲਤਾਂ ਹੋਣਗੀਆਂ।
ਇਸਦੇ ਨਾਲ ਆਯੁਸ਼ਮਾਨ ਸਾਰਥੀ WhatsApp ਚੈਟਬੋਟ, NHCX ਸਿਸਟਮ, ਈ-ਸੁਸ਼ਰੁਤ ਕਲੀਨਿਕ, ਅਤੇ ਡਰੱਗ ਰਜਿਸਟਰੀ ਵਰਗੇ ਨਵੇਂ ਡਿਜੀਟਲ ਸਿਸਟਮ ਵੀ ਸ਼ੁਰੂ ਕੀਤੇ ਜਾਣਗੇ।ਸਰਕਾਰ ਦਾ ਕਹਿਣਾ ਹੈ ਕਿ ਇਹ ਪਹਲਾਂ ਭਾਰਤ ਦੀ ਸਿਹਤ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਤੇਜ਼ ਅਤੇ ਆਧੁਨਿਕ ਬਣਾਉਣਗੀਆਂ।
ਬੈਂਗਲੁਰੂ ਵਿੱਚ ਦਰੱਖਤ ਦੀ ਟਾਹਣੀ ਡਿੱਗਣ ਨਾਲ ਬਾਈਕਰ ਗੰਭੀਰ ਜ਼ਖ਼ਮੀ, ਵਿਅਕਤੀ ਕੋਮਾ ਵਿੱਚ

