Big Breaking: ਕ੍ਰਿਸਚੀਅਨ ਸਮੁਦਾਇ ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਰਮਿਆਨ ਜੋ ਮਤਭੇਦ ਪੈਦਾ ਹੋਏ ਸਨ ਉਹ ਹੁਣ ਖਤਮ ਹੋ ਗਏ ਹਨ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ ਇਕ ਲੀਗਲ ਨੋਟਿਸ ਜਾਰੀ ਕੀਤਾ ਸੀ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਲੰਧਰ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਚਰਨ ਕੌਰ ਦਾ ਪੁਤਲਾ ਸਾੜਿਆ ਗਿਆ, ਜਿਸ ਲਈ ਹੁਣ 15 ਦਿਨਾਂ ਅੰਦਰ ਸਰਵਜਨਿਕ ਮਾਫ਼ੀ ਮੰਗਣੀ ਲਾਜ਼ਮੀ ਹੈ। ਇਸ ਤੋਂ ਬਾਅਦ ਕ੍ਰਿਸਚੀਅਨ ਸਮੁਦਾਇ ਨੇ ਵੀ ਇਹ ਮੰਨਿਆ ਸੀ ਕਿ ਗਲਤੀ ਨਾਲ ਮਾਤਾ ਚਰਨ ਕੌਰ ਦਾ ਪੁਤਲਾ ਬਣਾਇਆ ਗਿਆ ਸੀ, ਇਸ ਲਈ ਉਨ੍ਹਾਂ ਨੇ ਮਾਫੀ ਵੀ ਮੰਗ ਲਈ ਸੀ। ਹੁਣ ਦੋਵਾਂ ਦਰਮਿਆਨ ਮਤਭੇਦ ਖ਼ਤਮ ਹੋ ਗਏ ਹਨ ਤੇ ਰਾਜ਼ੀਨਾਮਾ ਹੋ ਗਿਆ ਹੈ।


