skip to content

Dainik Savera Times Logo

big breaking : ਨਹੀਂ ਰਹੇ ਰਾਜਵੀਰ ਜਵੰਦਾ ,ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੋੜਿਆ ਦਮ

5 months पहले

big breaking : ਨਹੀਂ ਰਹੇ ਰਾਜਵੀਰ ਜਵੰਦਾ ,ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੋੜਿਆ ਦਮ

ਮੋਹਾਲੀ ਫੋਰਟਿਸ ਹਸਪਤਾਲ : ਇਸ ਸਮੇ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ। ਪੂਰੀ ਪੰਜਾਬੀ ਇਡਸਟਰੀ ਵਿੱਚ ਸੋਗ ਦੀ ਲਹਿਰ ਹੈੈੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾ ਕੀਤੀਆਂ ਜਾ ਰਹੀਆ ਸਨ,ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ।

ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋ ਰਿਹਾ ਸੀ। ਉਹ ਇਸ ਸਮੇਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਸਨ। ਇਸ ਦੌਰਾਨ, ਪੰਜਾਬ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਸਨ ਪ੍ਰੰਤੂ ਉਹ ਸਦਾ ਲਈ ਅਲਵਿਦਾ ਕਹਿ ਗਏ ਹਨ।

ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਸਾਈਕਲ ‘ਤੇ ਸ਼ਿਮਲਾ ਜਾ ਰਹੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਪਿੰਜੌਰ-ਨਾਲਾਗੜ੍ਹ ਸੜਕ ‘ਤੇ ਅਚਾਨਕ ਸੜਕ ‘ਤੇ ਦੋ ਲੜਾਕੂ ਬਲਦ ਦਿਖਾਈ ਦਿੱਤੇ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਜਵੰਦਾ ਦੀ ਸਾਈਕਲ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਟਕਰਾ ਗਈ।

ਛੁੱਟੀ ਦਾ ਦਿਨ ਬਣਿਆ ਸਦਾ ਲਈ ਵਿਛੋੜਾ — ਮਾਰਕੋਨਾਹਲੀ ਡੈਮ ‘ਚ ਵਾਪਰੀ ਹਾਦਸੇ ਦੀ ਕਹਾਣੀ

ਹਾਦਸੇ ਤੋਂ ਬਾਅਦ, ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਅਤੇ ਫਿਰ, ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।  ਉਹ ਲਾਈਫ ਸਪੋਰਟ ‘ਤੇ ਹਨ ਅਤੇ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋ ਰਿਹਾ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਉਸਦੇ ਦਿਲ ਨੂੰ ਆਮ ਵਾਂਗ ਕੰਮ ਕਰਨ ਵਿੱਚ ਮਦਦ ਕਰਨ ਲਈ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਸੀ, ਪਰ ਇਸ ਸਮੇਂ ਯਕੀਨ ਨਾਲ ਕੁਝ ਵੀ ਕਹਿਣਾ ਅਸੰਭਵ ਹੈ। ਅੱਜ ਉਹਨਾਂ ਨੇ ਦਮ ਤੋੜ ਦਿੱਤਾ ਹੈ।  ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸੁਣ ਕਿ ਉਹਨਾਂ ਦੇ ਸਾਰੇ ਫੈਨ ਬਹੁਤ ਦੁੱਖੀ ਹਨ। ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਇਹ ਖਬਰ ਸੁਣਨ ਤੋਂ ਬਾਅਦ ਪੂਰੇ ਪਿੰਡ ਵਿਚ ਮਾਤਮ ਛਾ ਗਿਆ ਹੈ।

ਤਿਉਹਾਰਾਂ ਦੇ ਸੀਜਨ ਦੌਰਾਨ ਅਲਰਟ ‘ਤੇ ਲੁਧਿਆਣਾ ਪੁਲਿਸ, ਸ਼ਕੀ ਇਲਾਕਿਆਂ ‘ਚ Police ਦੀ ਰੈਡ

खबरें और भी हैं...

Copyright © 2026 Dainik Savera Times. All rights reserved.