ਕੰਧਾਰ/ਇਸਲਾਮਾਬਾਦ : ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਇੱਕ ਵਾਰ ਫਿਰ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਈ ਹੈ। ਸ਼ੁੱਕਰਵਾਰ ਦੇਰ ਰਾਤ ਕੰਧਾਰ ਸੂਬੇ ਦੇ ਸਪਿਨ ਬੋਲਦਕ (Spin Boldak) ਜ਼ਿਲ੍ਹੇ ਵਿੱਚ ਡੂਰੰਡ ਲਾਈਨ (Durand Line) ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਅਤੇ ਭਿਆਨਕ ਗੋਲੀਬਾਰੀ ਸ਼ੁਰੂ ਹੋ ਗਈ।
ਇਸ ਝੜਪ ਵਿੱਚ ਹਲਕੇ ਹਥਿਆਰਾਂ ਤੋਂ ਲੈ ਕੇ ਰਾਕੇਟ ਅਤੇ ਮੋਰਟਾਰ ਵਰਗੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲਈ ਮਜਬੂਰ ਹੋ ਗਏ ਹਨ।
Earthquake News : ਮਿਆਂਮਾਰ ‘ਚ 24 ਘੰਟਿਆਂ ‘ਚ ਦੂਜੀ ਵਾਰ ਕੰਬੀ ਧਰਤੀ ! ਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ
ਗ੍ਰਨੇਡ ਹਮਲੇ ਨਾਲ ਭੜਕੀ ਚੰਗਿਆੜੀ
ਅਫਗਾਨ ਬਾਰਡਰ ਪੁਲਿਸ ਦੇ ਬੁਲਾਰੇ ਅਬੇਦੁੱਲਾ ਫਾਰੂਕੀ ਨੇ ਦਾਅਵਾ ਕੀਤਾ ਹੈ ਕਿ ਸੰਘਰਸ਼ ਦੀ ਸ਼ੁਰੂਆਤ ਪਾਕਿਸਤਾਨ ਵੱਲੋਂ ਹੋਈ। ਉਨ੍ਹਾਂ ਮੁਤਾਬਕ, ਪਾਕਿਸਤਾਨੀ ਸੈਨਿਕਾਂ ਨੇ ਅਚਾਨਕ ਗ੍ਰਨੇਡ ਸੁੱਟਿਆ, ਜਦਕਿ ਅਫਗਾਨ ਬਲ ਜੰਗਬੰਦੀ (ceasefire) ਦੀ ਪਾਲਣਾ ਕਰ ਰਹੇ ਸਨ। ਪਾਕਿਸਤਾਨ ਵੱਲੋਂ ਸੀਜਫਾਇਰ ਤੋੜੇ ਜਾਣ ਤੋਂ ਬਾਅਦ ਅਫਗਾਨ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੇਖਦੇ ਹੀ ਦੇਖਦੇ ਦੋਵਾਂ ਪਾਸਿਓਂ ਭਾਰੀ ਗੋਲੀਬਾਰੀ ਸ਼ੁਰੂ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੋਰਸਿਜ਼ ਨੇ ਕਈ ਰਾਊਂਡ ਮੋਰਟਾਰ ਫਾਇਰ ਕੀਤੇ, ਜੋ ਸਿੱਧੇ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗੇ, ਜਿਸ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

