Site icon Dainik Savera Punjab

TATA ਸਟੀਲ ਨੂੰ ਵੱਡਾ ਝਟਕਾ: 19 ਸਾਲ ਪੁਰਾਣੇ ਮਾਮਲੇ ‘ਚ ₹1755 ਕਰੋੜ ਦਾ ਨੋਟਿਸਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ

Big blow to TATA Steel: Notice of ₹1755 crore in 19-year-old case Major action by the Mining Department

Big blow to TATA Steel: Notice of ₹1755 crore in 19-year-old case Major action by the Mining Department

Tata Steel ਨੂੰ ਮਾਈਨਿੰਗ ਵਿਭਾਗ ਵੱਲੋਂ ₹1,755.11 ਕਰੋੜ ਦਾ ਵੱਡਾ ਡਿਮਾਂਡ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਕਥਿਤ ਤੌਰ ‘ਤੇ ਲੋੜ ਤੋਂ ਵੱਧ ਕੋਲਾ (ਕਾਲਾ ਸੋਨਾ) ਕੱਢਣ ਦੇ ਮਾਮਲੇ ਨਾਲ ਸੰਬੰਧਿਤ ਹੈ।ਕੰਪਨੀ ਨੇ 4 ਅਪ੍ਰੈਲ 2026 ਨੂੰ BSE ਅਤੇ NSE ਨੂੰ ਰੈਗੂਲੇਟਰੀ ਫਾਈਲਿੰਗ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ।

ਸ਼ੇਅਰ ਮਾਰਕੀਟ ‘ਤੇ ਪ੍ਰਭਾਵ ਸੰਭਵ

ਇਸ ਖ਼ਬਰ ਦਾ ਅਸਰ ਸ਼ੇਅਰ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਪਹਿਲਾਂ ਹੀ ਕੰਪਨੀ ਦੇ ਸ਼ੇਅਰ 0.57% ਡਿੱਗ ਕੇ 193.50 ਰੁਪਏ ‘ਤੇ ਬੰਦ ਹੋਏ ਸਨ।

ਕਿੱਥੇ ਤੇ ਕਦੋਂ ਹੋਇਆ ਮਾਮਲਾ

ਕੰਪਨੀ ਨੇ ਦੱਸਿਆ ਕਿ ਇਹ ਨੋਟਿਸ ਵਿੱਤੀ ਸਾਲ 2000-01 ਤੋਂ 2006-07 ਦੇ ਦਰਮਿਆਨ ਝਾਰਖੰਡ ਦੀ ‘ਵੈਸਟ ਬੋਕਾਰੋ ਕੋਲੀਅਰੀ’ ਵਿੱਚ ਹੋਈ ਮਾਈਨਿੰਗ ਨਾਲ ਜੁੜਿਆ ਹੈ।Ramgarh ਦੇ ਜ਼ਿਲ੍ਹਾ ਮਾਈਨਿੰਗ ਦਫ਼ਤਰ ਵੱਲੋਂ 30 ਮਾਰਚ 2026 ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜੋ 3 ਅਪ੍ਰੈਲ ਨੂੰ ਕੰਪਨੀ ਨੂੰ ਮਿਲਿਆ।

ਕਿੰਨਾ ਕੋਲਾ ਕੱਢਣ ਦਾ ਦੋਸ਼

ਨੋਟਿਸ ਅਨੁਸਾਰ ਕੰਪਨੀ ਨੇ ਪ੍ਰਵਾਨਿਤ ਸੀਮਾ ਤੋਂ ਵੱਧ ਲਗਭਗ 1,62,40,399 ਮੀਟ੍ਰਿਕ ਟਨ ਕੋਲਾ ਕੱਢਿਆ।ਮਾਈਨਿੰਗ ਵਿਭਾਗ ਨੇ ਆਪਣੇ ਦਾਅਵੇ ਲਈ Common Cause vs Union of India ਦੇ ਫੈਸਲੇ ਦਾ ਹਵਾਲਾ ਦਿੱਤਾ ਹੈ।

ਕੰਪਨੀ ਨੇ ਦੋਸ਼ਾਂ ਨੂੰ ਕੀਤਾ ਖ਼ਾਰਜ

ਟਾਟਾ ਸਟੀਲ ਨੇ ਇਸ ਨੋਟਿਸ ਨੂੰ ਅਣਉਚਿਤ ਦੱਸਦੇ ਹੋਏ ਕਿਹਾ ਕਿ ਇਸ ਦਾ ਕੋਈ ਠੋਸ ਅਧਾਰ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਾਨੂੰਨੀ ਰਾਹ ਅਪਣਾਏਗੀ ਅਤੇ ਢੁਕਵੇਂ ਅਦਾਲਤੀ ਮੰਚਾਂ ‘ਤੇ ਚੁਣੌਤੀ ਦੇਵੇਗੀ।

Exit mobile version