Site icon Dainik Savera Punjab

ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਹੰਗਾਮਾ : ਪੰਜਾਬੀ ਦੇਣ ਧਿਆਨ ਹੋਇਆ ਨਵਾਂ ਐਲਾਨ

ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰਾਂ ਦੀ ਇੰਸਟਾਲੇਸ਼ਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਇੱਕ ਵਾਰ ਫਿਰ ਗਰਮ ਹੋ ਗਿਆ ਹੈ। ਕਿਸਾਨ ਮਜ਼ਦੂਰ ਮੋਰਚਾ ਇਸ ਮੁੱਦੇ ‘ਤੇ ਹੁਣ ਹੋਰ ਤਿੱਖੇ ਰੂਪ ਵਿੱਚ ਮੈਦਾਨ ਵਿੱਚ ਉਤਰੇਆ ਹੈ। ਮੋਰਚੇ ਨੇ ਐਲਾਨ ਕੀਤਾ ਹੈ ਕਿ ਲੋਕ ਆਪਣੇ ਘਰਾਂ ‘ਚੋਂ ਇਹ ਚਿੱਪ ਵਾਲੇ ਮੀਟਰ ਉਤਾਰ ਕੇ ਸਿੱਧੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ। ਇਹ ਪਹਿਲੀ ਵਾਰ ਹੈ ਕਿ ਆਮ ਖਪਤਕਾਰਾਂ ਨੂੰ ਖ਼ੁਦ ਮੀਟਰ ਹਟਾਉਣ ਲਈ ਕਿਹਾ ਜਾ ਰਿਹਾ ਹੈ।

ਕਿਸਾਨ ਯੂਨੀਅਨਾਂ ਵੱਲੋਂ ਲੰਮੇ ਸਮੇਂ ਤੋਂ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵਿਭਾਗ ਇੰਸਟਾਲੇਸ਼ਨ ਦਾ ਕੰਮ ਜਾਰੀ ਰੱਖ ਰਿਹਾ ਹੈ। ਯੂਨੀਅਨਾਂ ਦਾ ਮੰਨਣਾ ਹੈ ਕਿ ਹੁਣ ਜਨਤਾ ਨੂੰ ਵੀ ਇਸਦਾ ਡਟਕਰ ਵਿਰੋਧ ਕਰਨਾ ਚਾਹੀਦਾ ਹੈ, ਜਿਸ ਕਰਕੇ ਮੋਰਚੇ ਨੇ ਇਹ ਕਦਮ ਚੁੱਕਿਆ ਹੈ।

ਕਿਸਾਨਾਂ ਦੇ ਦੋਸ਼ ‘ਸਮਾਰਟ ਮੀਟਰ ਰੀਚਾਰਜ ਮਾਡਲ ‘ਤੇ ਚੱਲਣਗੇ’

ਮੋਰਚੇ ਨਾਲ ਜੁੜੇ ਕਿਸਾਨ ਨੇਤਾਵਾਂ ਦਾ ਦੋਸ਼ ਹੈ ਕਿ ਇਹ ਸਮਾਰਟ ਮੀਟਰ ਪੂਰੀ ਤਰ੍ਹਾਂ ਰੀਚਾਰਜ ਪ੍ਰਣਾਲੀ (ਪ੍ਰੀਪੇਡ ਮਾਡਲ) ‘ਤੇ ਚੱਲਣਗੇ। ਜਦੋਂ ਸਾਰੇ ਮੀਟਰ ਇਸ ਸਿਸਟਮ ‘ਤੇ ਆ ਜਾਣਗੇ, ਤਾਂ ਜਿਹੜਾ ਵੀ ਖਪਤਕਾਰ ਸਮੇਂ ‘ਤੇ ਰੀਚਾਰਜ ਨਹੀਂ ਕਰੇਗਾ, ਉਸਦੀ ਬਿਜਲੀ ਤੁਰੰਤ ਬੰਦ ਹੋ ਸਕਦੀ ਹੈ।

ਉਹ ਕਹਿੰਦੇ ਹਨ ਕਿ ,ਜਿਵੇਂ ਮੋਬਾਈਲ ਰੀਚਾਰਜ ਖਤਮ ਹੋਣ ‘ਤੇ ਸੇਵਾ ਬੰਦ ਹੋ ਜਾਂਦੀ ਹੈ, ਉਵੇਂ ਹੀ ਮੀਟਰ ਦੀ ਵੈਲਿਡਿਟੀ ਰਾਤ ਵੇਲੇ ਖਤਮ ਹੋ ਗਈ ਤਾਂ ਬਿਜਲੀ ਵੀ ਬਿਨਾਂ ਚੇਤਾਵਨੀ ਬੰਦ ਹੋ ਸਕਦੀ ਹੈ। ਕਿਸਾਨਾਂ ਦਾ ਤਰਕ ਹੈ ਕਿ ਕਈ ਪਰਿਵਾਰਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਕਿ ਉਹ ਹਰ ਵੇਲੇ ਰੀਚਾਰਜ ਕਰ ਸਕਣ, ਖਾਸ ਕਰਕੇ ਗਰੀਬ ਅਤੇ ਮਜ਼ਦੂਰ ਵਰਗ।

READ ALSO : ਕਰਮਚਾਰੀਆਂ ਨੂੰ ਸਖਤ ਚੇਤਾਵਨੀ, ਹੁਣ ਕੀਤਾ ਜਾਵੇਗਾ ਸਿੱਧਾ ਸਸਪੈਂਡ, ਇਸ ਵਿਭਾਗ ‘ਚ ਮੱਚੀ ਤੜਫੱਲੀ

ਮੀਟਰ ਹਟਾਉਣ ਲਈ ਸਹਾਇਤਾ ਸਿੱਧੀ ਕਿਸਾਨ ਮੋਰਚੇ ਤੋਂ

ਕਿਸਾਨ ਨੇਤਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਸਮਾਰਟ ਮੀਟਰ ਹਟਾਉਣਾ ਚਾਹੁੰਦਾ ਹੈ ਤਾਂ ਉਹ ਮੋਰਚੇ ਨਾਲ ਸੰਪਰਕ ਕਰ ਸਕਦਾ ਹੈ। ਮੋਰਚਾ ਖੁਦ ਇਸ ਪ੍ਰਕਿਰਿਆ ਵਿੱਚ ਮਦਦ ਦੇਵੇਗਾ।

ਇਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ ਮੀਟਰ ਹਟਾਉਣ ਦੌਰਾਨ PSPCL ਕਿਸੇ ਵੀ ਖਪਤਕਾਰ ਦੇ ਖ਼ਿਲਾਫ਼ ਕਾਰਵਾਈ ਕਰਦਾ ਹੈ, ਤਾਂ ਉਸਦੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਖ਼ੁਦ ਲਵੇਗੀ। ਮੋਰਚੇ ਦਾ ਕਹਿਣਾ ਹੈ ਕਿ ਸਮਾਰਟ ਮੀਟਰਾਂ ਦੇ ਪੂਰੇ ਤੌਰ ‘ਤੇ ਲਾਗੂ ਹੋਣ ਨਾਲ ਆਮ ਜਨਤਾ ਦੀ ਬਿਜਲੀ ਉਤੇ ਸਿੱਧਾ ਨਿਯੰਤਰਣ ਖਤਮ ਹੋ ਜਾਵੇਗਾ, ਜੋ ਕਿ ਕਬੂਲਯੋਗ ਨਹੀਂ।

ਪੰਜਾਬ ਵਿੱਚ ਸਮਾਰਟ ਮੀਟਰਾਂ ਨੂੰ ਲੈ ਕੇ ਤਣਾਅ ਇੱਕ ਵਾਰ ਫਿਰ ਚਰਮ ‘ਤੇ ਹੈ। ਕਿਸਾਨ ਮਜ਼ਦੂਰ ਮੋਰਚੇ ਦੇ ਨਵੇਂ ਐਲਾਨ ਤੋਂ ਬਾਅਦ ਇਹ ਮੁੱਦਾ ਹੋਰ ਗੰਭੀਰ ਰੂਪ ਧਾਰਣ ਕਰ ਗਿਆ ਹੈ। ਹੁਣ ਖਪਤਕਾਰਾਂ ਦੇ ਰਵੱਈਏ ਅਤੇ ਸਰਕਾਰ ਦੇ ਅਗਲੇ ਕਦਮ ‘ਤੇ ਸਾਰੇ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ।

Car ਸਿੱਖਣੀ ਪੈ ਗਈ ਮਹਿੰਗੀ ,ਸਿੱਖਦੇ ਸਿੱਖਦੇ ਨਹਿਰ ‘ਚ ਡਿੱਗੀ ਗੱਡੀ


Big announcement made about electricity meters
Exit mobile version