Punjab News
Punjab News

Former SGPC President : ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਬੇਟੀ ਦਾ ਹੋਇਆ ਦੇ.ਹਾਂਤਸਾਬਕਾ ਐਸ.ਜੀ.ਪੀ.ਸੀ. ਪ੍ਰਧਾਨ ਅਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧੀ ਗੁਰਮਨ ਕੌਰ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 32 ਸਾਲ ਦੀ ਗੁਰਮਨ ਕੌਰ ਅਜੇ ਕਵਾਰੀ ਸਨ ਅਤੇ ਕਾਫ਼ੀ ਸਮੇਂ ਤੋਂ ਬ੍ਰੇਨ ਟਿਊਮਰ ਨਾਲ ਜੂਝ ਰਹੀਆਂ ਸਨ। ਲਗਭਗ ਇੱਕ ਸਾਲ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ ਅੰਤ ਵਿੱਚ ਉਹ ਜ਼ਿੰਦਗੀ ਦੀ ਜੰਗ ਹਾਰ ਗਈਆਂ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ 11 ਵਜੇ ਰਾਮ ਬਾਗ, ਲੋਹਾਖੇੜਾ ਰੋਡ, ਲੌਂਗੋਵਾਲ ਵਿਖੇ ਕੀਤਾ ਜਾਵੇਗਾ।