ਜੇਕਰ ਤੁਸੀਂ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦੇ ਹੋ ਅਤੇ ਸੋਸ਼ਲ ਮੀਡੀਆ ਰਾਹੀਂ ਰਜਿਸਟ੍ਰੇਸ਼ਨ ਕਰਦੇ ਹੋ, ਤਾਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਕੇਰਲ ਪੁਲਿਸ ਨੇ ਇੱਕ ਨਵੇਂ ਸਾਈਬਰ ਠੱਗੀ ਗਿਰੋਹ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜੋ ਜਾਅਲੀ ਮੈਰਾਥਨ ਈਵੈਂਟਾਂ ਦੇ ਨਾਂ ‘ਤੇ ਲੋਕਾਂ ਤੋਂ ਰਜਿਸਟ੍ਰੇਸ਼ਨ ਫੀਸ ਵਸੂਲ ਕਰਕੇ ਗਾਇਬ ਹੋ ਜਾਂਦਾ ਹੈ।
ਪੁਲਿਸ ਮੁਤਾਬਕ, ਠੱਗ ਸੋਸ਼ਲ ਮੀਡੀਆ ‘ਤੇ ਆਕਰਸ਼ਕ ਪੋਸਟਰ, ਇਨਾਮੀ ਰਾਸ਼ੀ, ਮੁਫ਼ਤ ਟੀ-ਸ਼ਰਟਾਂ ਅਤੇ ਸਪਾਂਸਰਸ਼ਿਪ ਦੇ ਲਾਲਚ ਨਾਲ ਲੋਕਾਂ ਨੂੰ ਫਸਾਉਂਦੇ ਹਨ। ਰਜਿਸਟ੍ਰੇਸ਼ਨ ਲਈ ਘੱਟ ਰਕਮ ਮੰਗੀ ਜਾਂਦੀ ਹੈ, ਜਿਸ ਕਾਰਨ ਕਈ ਲੋਕ ਬਿਨਾਂ ਜਾਂਚ ਕੀਤੇ ਭੁਗਤਾਨ ਕਰ ਦਿੰਦੇ ਹਨ। ਕੁਝ ਦਿਨਾਂ ਬਾਅਦ ਸਮਾਗਮ ਨੂੰ ਮੌਸਮ ਜਾਂ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਮੁਲਤਵੀ ਕਰਨ ਦਾ ਸੁਨੇਹਾ ਭੇਜਿਆ ਜਾਂਦਾ ਹੈ ਅਤੇ ਠੱਗ ਪੈਸੇ ਲੈ ਕੇ ਗਾਇਬ ਹੋ ਜਾਂਦੇ ਹਨ।
ਗੁਰੂਗ੍ਰਾਮ-ਦਵਾਰਕਾ ਐਕਸਪ੍ਰੈਸਵੇਅ ਟਨਲ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ, ਵੱਡਾ ਹਾਦਸਾ
ਪੁਲਿਸ ਨੇ ਸਲਾਹ ਦਿੱਤੀ ਹੈ ਕਿ ਕਿਸੇ ਵੀ ਈਵੈਂਟ ਵਿੱਚ ਰਜਿਸਟਰ ਕਰਨ ਤੋਂ ਪਹਿਲਾਂ ਉਸ ਦੀ ਅਧਿਕਾਰਤ ਵੈੱਬਸਾਈਟ, ਆਯੋਜਕਾਂ ਅਤੇ ਸਰਕਾਰੀ ਮਨਜ਼ੂਰੀ ਦੀ ਜਾਂਚ ਜ਼ਰੂਰ ਕਰੋ। ਸ਼ੱਕੀ ਲਿੰਕਾਂ ‘ਤੇ ਕਲਿੱਕ ਕਰਨ ਜਾਂ ਆਪਣੀ ਬੈਂਕਿੰਗ ਜਾਣਕਾਰੀ ਸਾਂਝੀ ਕਰਨ ਤੋਂ ਬਚੋ।
ਜੇਕਰ ਤੁਸੀਂ ਅਜਿਹੀ ਠੱਗੀ ਦਾ ਸ਼ਿਕਾਰ ਹੋ ਜਾਓ, ਤਾਂ ਤੁਰੰਤ 1930 ਸਾਈਬਰ ਹੈਲਪਲਾਈਨ ‘ਤੇ ਸ਼ਿਕਾਇਤ ਕਰੋ ਜਾਂ ਸਰਕਾਰੀ ਸਾਈਬਰ ਕ੍ਰਾਈਮ ਪੋਰਟਲ ‘ਤੇ ਰਿਪੋਰਟ ਦਰਜ ਕਰਵਾਓ।
ਮਰੀਜ਼ਾਂ ਲਈ ਵੱਡੀ ਖ਼ਬਰ: ਐਂਟੀ-ਰੈਬੀਜ਼ ਇੰਜੈਕਸ਼ਨ ਹੋਇਆ ਮਹਿੰਗਾ, ਸਰਕਾਰ ਨੇ 38 ਤੋਂ ਵੱਧ ਦਵਾਈਆਂ ਦੀ ਕੀਮਤ ਕੀਤੀ ਫਿਕਸ

