skip to content

Dainik Savera Times Logo

ਸੱਟੇਬਾਜ਼ੀ ਐਪ ਵਿਵਾਦ: ਈਡੀ ਦੇ ਰਾਡਾਰ ‘ਤੇ ਫਿਲਮੀ ਸਿਤਾਰੇ ਅਤੇ ਕ੍ਰਿਕਟਰ।

7 months पहले

ਸੱਟੇਬਾਜ਼ੀ ਐਪ ਵਿਵਾਦ: ਈਡੀ ਦੇ ਰਾਡਾਰ ‘ਤੇ ਫਿਲਮੀ ਸਿਤਾਰੇ ਅਤੇ ਕ੍ਰਿਕਟਰ।

ਨੈਸ਼ਨਲ ਨਿਊਜ਼ : ਗੈਰ ਕਾਨੂੰਨੀ ਬੇਟਿੰਗ ਐਪ ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੂਰਵ ਕ੍ਰਿਕਟਰ ਯੁਵਰਾਜ ਸਿੰਘ ,ਰਾਬਿੱਨ ਉਥੱਪਾ ਅਤੇ ਫਿਲਮ ਅਭਿਨੇਤਾ ਸੋਨੂੰ ਸੂਦ ਨੂੰ  ਈਡੀ ਵੱਲੋਂ ਸੰਮਨ ਭੇਜੇ ਗਏ ਹਨ। ਜਿਨ੍ਹਾਂ ਵਿੱਚ ਸੋਨੂੰ ਸੂਦ ਨੂੰ 24 ਸਤੰਬਰ ਨੂੰ ਪੋਸ਼ ਹੋਣ ਬਾਰੇ ਕਿਹਾ ਗਿਆ ਹੈ। ਪੂਰਵ ਕ੍ਰਿਕਟਰ ਯੁਵਰਾਜ ਸਿੰਘ  ਨੂੰ 23 ਸਤੰਬਰ ਨੂੰ ਰਾਬਿੱਨ ਉਥੱਪਾ ਨੂੰ 22 ਸਤੰਬਰ ਨੂੰ ਈਡੀ ਵੱਲੋਂ ਪੋਸ਼ ਹੋਣ ਦੇ ਸੰਮਨ ਭੇਜੇ ਗਏ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ , ਇਹ ਮਾਮਲਾ ਔਨਲਾਈਨ ਪਲੇਟਫਾਰਮ (1xBet) ਨਾਲ ਸਬੰਧਤ ਹੈ। ED ਨੇ ਉਥੱਪਾ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਪੁੱਛਗਿੱਛ ਲਈ ਬੁਲਾਇਆਂ ਗਿਆ ਹੈ।  ਇਸਦੇ ਨਾਲ ਹੀ ਅਦਾਕਾਰ ਸੋਨੂੰ ਸੂਦ ਨੂੰ 1xBet ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਮਾਮਲੇ ਵਿੱਚ ED ਨੇ 24 ਸਤੰਬਰ ਨੂੰ ਤਲਬ ਕੀਤਾ ਹੈ।  ਉਹਨਾਂ ਨੂੰ ਦਿੱਲੀ ਹੈੱਡਕੁਆਰਟਰ ਵਿੱਚ ਪੇਸ਼ ਹੋਣਾ ਹੋਵੇਗਾ।

ਦੱਸ ਦਈਏ ਕਿ ਉਥੱਪਾ ਚੌਥਾ ਭਾਰਤੀ ਕ੍ਰਿਕਟਰ ਹੈ ਜਿਸਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ  ਹੈ। ਇਹਨਾਂ ਤੋਂ ਪਹਿਲਾਂ, ED ਨੇ ਪਿਛਲੇ ਹਫ਼ਤਿਆਂ ਵਿੱਚ ਸਾਬਕਾ ਕ੍ਰਿਕਟਰਾਂ  ਤੋਂ  ਵੀ ਪੁੱਛਗਿੱਛ ਕੀਤੀ ਸੀ।

खबरें और भी हैं...

Copyright © 2026 Dainik Savera Times. All rights reserved.