Site icon Dainik Savera Punjab

Bathinda : ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ ; ਤੜਕੇ-ਤੜਕੇ ਘਰਾਂ ’ਚ ਕੀਤੀ ਛਾਪੇਮਾਰੀ

Bathinda News Breaking : ਬਠਿੰਡਾ ’ਚ ਕਿਸਾਨਾਂ ਦੇ ਧਰਨੇ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ। ਤੜਕਸਾਰ ਪੁਲਿਸ ਨੇ ਕਈ ਕਿਸਾਨ ਲੀਡਰਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਹੈ। ਕਿਸਾਨ ਆਗੂਆਂ ਨੂੰ ਘਰਾਂ ’ਚ ਹੀ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਿੱਦੜਬਾਹਾ ਦੇ ਪਿੰਡ ਮੱਲਣ ’ਚ ਕਿਸਾਨ ਆਗੂ ਬਿੱਟੂ ਮੱਲਣ ਦੇ ਘਰ ‘ਚ ਰੇਡ ਮਾਰੀ ਗਈ। ਅੱਜ BKU ਉਗਰਾਹਾਂ ਵੱਲੋਂ DC ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਹੈ। ਧਰਨੇ ਦੇ ਮੱਦੇਨਜ਼ਰ 1500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬਠਿੰਡਾ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ’ਤੇ ਵੀ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਆਪਣੇ ਕਿਸਾਨ ਸਾਥੀਆਂ ਦੀ ਰਿਹਾਈ ਲਈ ਧਰਨੇ ਦੀ ਕਾਲ ਦਿੱਤੀ ਗਈ ਹੈ।

OSM System : ਪੈੱਨ-ਪੇਪਰ ਨਹੀਂ, ਕੰਪਿਊਟਰ ‘ਤੇ ਜਾਂਚੀਆਂ ਜਾਣਗੀਆਂ CBSE ਬੋਰਡ 12ਵੀਂ ਦੀਆਂ ਕਾਪੀਆਂ ; ਜਾਣੋ ਕੀ ਹੈ ‘ਆਨ-ਸਕ੍ਰੀਨ ਮਾਰਕਿੰਗ’ ਸਿਸਟਮ

Exit mobile version