Site icon Dainik Savera Punjab

ਬਠਿੰਡਾ ‘ਚ ਨਾਕਾਬੰਦੀ ਦੌਰਾਨ 415 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

bathinda-415-cases-illegal-liquor-seized-during-checkpoint-operation

bathinda-415-cases-illegal-liquor-seized-during-checkpoint-operation

ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਬਾਦਲ ਰੋਡ ‘ਤੇ ਸਥਿਤ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਰਾਬ ਦੀ ਤਸਕਰੀ ਨੂੰ ਨਾਕਾਮ ਬਣਾਉਂਦੇ ਹੋਏ ਰਾਜਸਥਾਨ ਨੰਬਰ ਦੇ ਇੱਕ ਟਰੱਕ ‘ਚੋਂ ਚਾਰ ਸੌ ਪੰਦਰਾਂ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਕਾਰਵਾਈ ਇੱਕ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ।

ਜੰਮੂ ਕਸ਼ਮੀਰ ‘ਚ ਮੁੜ ਗੂੰਜੀਆਂ ਗੋਲੀਆਂ, ਚਤਰੂ ‘ਚ ਜਾਰੀ ਹੈ ਓਪਰੇਸ਼ਨ

ਥਾਣਾ ਨੰਦਗੜ੍ਹ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪਿੰਡ ਬਾਜਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਟਰੱਕ ਜੋ ਰਾਜਸਥਾਨ ਨੰਬਰ ਦਾ ਸੀ ਉਸ ਨੂੰ ਰੋਕ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਟਰੱਕ ਵਿੱਚੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਮਿਲੀ ਜੋ ਕਿ ਕੁੱਲ 415 ਪੇਟੀਆਂ ਸੀ।

ਪੱਛਮੀ ਬੰਗਾਲ ਦੀ ਧਰਤੀ ‘ਤੇ ਤੇਜਪੱਤਾ — 400 ਕਰੋੜ ਦੀ ਆਮਦਨ ਨਾਲ ਹਜ਼ਾਰਾਂ ਮਹਿਲਾਵਾਂ ਬਣੀਆਂ ਆਤਮਨਿਰਭਰ

ਪੁਲਿਸ ਨੇ ਟਰੱਕ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਨਿਵਾਸੀ ਫੂਲੇਵਾਲਾ ਜ਼ਿਲ੍ਹਾ ਮੋਗਾ ਅਤੇ ਸੁਰੇਸ਼ ਕੁਮਾਰ ਅਤੇ ਹਨੂਮਾਨਾ ਨਿਵਾਸੀ ਜ਼ਿਲ੍ਹਾ ਜਲੌਰ ਰਾਜਸਥਾਨ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸ਼ਰਾਬ ਗੁਜਰਾਤ ਵੱਲ ਲਿਜਾਈ ਜਾ ਰਹੀ ਸੀ ਜਿੱਥੇ ਇਸਨੂੰ ਉੱਚੇ ਭਾਅ ਤੇ ਵੇਚਣ ਦੀ ਯੋਜਨਾ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਤਿੰਨੇ ਨੌਜਵਾਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਹ ਕਾਰਵਾਈ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਵੱਲ ਇੱਕ ਵੱਡਾ ਕਦਮ ਹੈ ਅਤੇ ਅਜਿਹੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਹੋਰ ਵੀ ਨਾਕਾਬੰਦੀਆਂ ਕੀਤੀਆਂ ਜਾਣਗੀਆਂ।

bathinda-415-cases-illegal-liquor-seized-during-checkpoint-operation
Exit mobile version