Site icon Dainik Savera Punjab

Punjab Crime : ਬਟਾਲਾ ‘ਚ ਪੁਰਾਣੀ ਦੁਸ਼ਮਣੀ ਨੇ ਧਾਰਿਆ ਖ਼ੂਨੀ ਰੂਪ…; ਨੌਜਵਾਨ ‘ਤੇ ਤਾਬੜਤੋੜ ਫਾਇਰਿੰਗ, ਗੰਭੀਰ ਜ਼ਖ਼ਮੀ

Terrible case of extortion in Punjab: Firing outside Akali leader's house, demand of Rs 1 crore, atmosphere of terror in Punjab

Terrible case of extortion in Punjab: Firing outside Akali leader's house, demand of Rs 1 crore, atmosphere of terror in Punjab

Batala Firing Incident : ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਇਲਾਕੇ ਵਿੱਚ ਪੁਰਾਣੀ ਦੁਸ਼ਮਣੀ ਕਾਰਨ ਇੱਕ ਨੌਜਵਾਨ ‘ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਅਠਵਾਲ ਪਿੰਡ ਦੇ ਬੱਸ ਅੱਡੇ ਨੇੜੇ ਇੱਕ ਮੋਟਰਸਾਈਕਲ ਸਵਾਰ ਹਮਲਾਵਰ ਨੇ ਨੌਜਵਾਨ ‘ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ‘ਛੋਟਾ ਹਾਥੀ’ (ਮਿੰਨੀ-ਟਰੱਕ) ਵਿੱਚ ਜਾ ਰਿਹਾ ਸੀ। ਗੋਲੀਬਾਰੀ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਉਸਨੂੰ ਪਹਿਲਾਂ ਸਥਾਨਕ ਇਲਾਜ ਲਈ ਲਿਜਾਇਆ ਗਿਆ ਸੀ ਪਰ ਬਾਅਦ ਵਿੱਚ ਉਸਦੀ ਗੰਭੀਰ ਹਾਲਤ ਕਾਰਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਮਡਿਆਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜੁਗਰਾਜ ਸਿੰਘ ਆਪਣੇ ਇੱਕ ਸਾਥੀ ਨਾਲ ਜਾ ਰਿਹਾ ਸੀ, ਜਿਵੇਂ ਹੀ ਉਹ ਅਠਵਾਲ ਪਿੰਡ ਦੇ ਬੱਸ ਅੱਡੇ ਦੇ ਨੇੜੇ ਪਹੁੰਚੇ, ਤਾਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ‘ਤੇ ਤੇਜ਼ ਗੋਲੀਆਂ ਚਲਾ ਦਿੱਤੀਆਂ।

Terrible case of extortion in Punjab: Firing outside Akali leader's house, demand of Rs 1 crore, atmosphere of terror in Punjab
Exit mobile version