Site icon Dainik Savera Punjab

ਬੈਟ ਵੀ ਤੇ ਗਿਟਾਰ ਵੀ — ਜੇਮੀਮਾ ਨੂੰ ਮਿਲਿਆ ਸਭ ਤੋਂ ਕੂਲ ਤੋਹਫ਼ਾ

ਨਵੀਂ ਦਿਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਿਤਾਰਾ ਖਿਡਾਰੀ ਜੇਮੀਮਾ ਰੋਡਰਿਗਜ਼ ਨੂੰ ਭਾਰਤ ਦੇ ਪੂਰਵ ਕਪਤਾਨ ਸੁਨੀਲ ਗਾਵਸਕਰ ਵੱਲੋਂ ਇੱਕ ਵਿਸ਼ੇਸ਼ ਤੋਹਫ਼ਾ ਮਿਲਿਆ ਹੈ। ਗਾਵਸਕਰ ਨੇ ਜੇਮੀਮਾ ਨੂੰ ਇੱਕ ਅਜਿਹਾ ਗਿਫਟ ਦਿੱਤਾ ਜੋ ਉਹ ਸਦਾ ਯਾਦ ਰੱਖਣਗੀਆਂ — ਇੱਕ ਐਸਾ ਗਿਟਾਰ ਜੋ ਬੱਲੇ ਦੇ ਆਕਾਰ ਵਿੱਚ ਤਿਆਰ ਕੀਤਾ ਗਿਆ ਸੀ। ਜਦੋਂ ਜੇਮੀਮਾ ਨੇ ਇਹ ਤੋਹਫ਼ਾ ਖੋਲ੍ਹਿਆ ਤਾਂ ਉਹ ਬਹੁਤ ਖੁਸ਼ ਹੋਈ ਅਤੇ ਉਸ ਦੀ ਕਾਰੀਗਰੀ ਦੀ ਖੂਬ ਤਾਰੀਫ਼ ਕੀਤੀ। ਦੋਹਾਂ ਨੇ ਮਿਲ ਕੇ ‘ਏ ਦੋਸਤੀ’ ਗੀਤ ਵੀ ਗਾਇਆ।

ਇਹ ਤੋਹਫ਼ਾ ਦੇਣ ਦੇ ਪਿੱਛੇ ਇੱਕ ਖਾਸ ਕਹਾਣੀ ਹੈ ਜੋ ਮਹਿਲਾ ਵਿਸ਼ਵ ਕੱਪ ਨਾਲ ਜੁੜੀ ਹੋਈ ਹੈ। ਆਸਟ੍ਰੇਲੀਆ ਖਿਲਾਫ ਸੈਮੀਫਾਈਨਲ ਵਿੱਚ ਯਾਦਗਾਰ ਸ਼ਤਕ ਲਾ ਕੇ ਜੇਮੀਮਾ ਨੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ ਸੀ। ਇਸ ਮੌਕੇ ‘ਤੇ ਗਾਵਸਕਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਭਾਰਤ ਖਿਤਾਬ ਜਿੱਤਦਾ ਹੈ ਤਾਂ ਉਹ ਉਨ੍ਹਾਂ ਨਾਲ ਗੀਤ ਗਾਵਣਗੇ। ਹੁਣ ਗਾਵਸਕਰ ਨੇ ਆਪਣਾ ਉਹੀ ਵਾਅਦਾ ਨਿਭਾਇਆ।

ਮਾਦੁਰੋ ਗ੍ਰਿਫਤਾਰੀ ਤੋਂ ਬਾਅਦ ਰੂਸ ‘ਤੇ ਚੁੱਪੀ ਟੁੱਟੀ — ਟਰੰਪ ਨੇ ਰੱਦ ਕੀਤੀ ਸੈਨਾ ਚਲਾਉਣ ਦੀ ਸੰਭਾਵਨਾ

ਜੇਮੀਮਾ ਨੇ ਹੱਸਦਿਆਂ ਕਿਹਾ ਕਿ ਉਹ ਸੁਨੀਲ ਸਰ ਦੀ ਉਡੀਕ ਕਰ ਰਹੀ ਸੀ ਕਿ ਉਹ ਆਪਣੀ ਗੱਲ ਪੂਰੀ ਕਰਨ। ਉਨ੍ਹਾਂ ਨੇ ਕਦੇ ਨਿਰਾਸ਼ ਨਹੀਂ ਕੀਤਾ। ਜੇਮੀਮਾ ਨੇ ਮਜ਼ਾਕ ਵਿੱਚ ਪੁੱਛਿਆ ਕਿ ਇਹ ਬੱਲੇ ਵਾਲਾ ਗਿਟਾਰ ਵਜਾਉਣ ਲਈ ਹੈ ਜਾਂ ਬੱਲੇਬਾਜ਼ੀ ਲਈ। ਇਸ ‘ਤੇ ਗਾਵਸਕਰ ਨੇ ਹੱਸ ਕੇ ਕਿਹਾ ਕਿ ਤੁਸੀਂ ਦੋਵੇਂ ਕਰ ਸਕਦੇ ਹੋ। ਜੇਮੀਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, “ਸੁਨੀਲ ਸਰ ਨੇ ਆਪਣਾ ਵਾਅਦਾ ਨਿਭਾਇਆ ਅਤੇ ਅਸੀਂ ਸਭ ਤੋਂ ਕੂਲ ਬੈਟ-ਆਰ ਨਾਲ ਜੈਮਿੰਗ ਕੀਤੀ। ਇਹ ਪਲ ਬਹੁਤ ਖਾਸ ਸੀ।”

ਦੱਸਣਯੋਗ ਹੈ ਕਿ ਸੁਨੀਲ ਗਾਵਸਕਰ ਅਤੇ ਜੇਮੀਮਾ ਦੋਹਾਂ ਨੂੰ ਹੀ ਸੰਗੀਤ ਨਾਲ ਪਿਆਰ ਹੈ। ਜੇਮੀਮਾ ਨੂੰ ਅਕਸਰ ਗੀਤ ਗਾਉਂਦੇ ਹੋਏ ਵੀ ਦੇਖਿਆ ਜਾਂਦਾ ਹੈ। ਹਾਲ ਹੀ ਵਿੱਚ ਮੁੰਬਈ ਵਿੱਚ ਕ੍ਰਿਕਟਰਾਂ ਦੇ ਸਨਮਾਨ ਵਿੱਚ ਹੋਏ ਇੱਕ ਸਮਾਰੋਹ ਦੌਰਾਨ ਵੀ ਉਨ੍ਹਾਂ ਨੇ ਗੀਤ ਪੇਸ਼ ਕੀਤਾ ਸੀ।

ਜੇਮੀਮਾ ਰੋਡਰਿਗਜ਼ ਪਹਿਲੀ ਵਾਰ ਮਹਿਲਾ ਪ੍ਰੀਮੀਅਰ ਲੀਗ ਵਿੱਚ ਕਪਤਾਨੀ ਕਰ ਰਹੀ ਹਨ। ਦਿੱਲੀ ਕੈਪੀਟਲਜ਼ ਦੀ ਕਪਤਾਨ ਵਜੋਂ ਉਨ੍ਹਾਂ ਦਾ ਪਹਿਲਾ ਮੈਚ ਸ਼ਨੀਵਾਰ ਨੂੰ ਮੁੰਬਈ ਇੰਡੀਆਨਜ਼ ਖਿਲਾਫ ਹੋਣ ਜਾ ਰਿਹਾ ਹੈ।

Exit mobile version