ਪੰਜਾਬ ਡੈਸਕ (ਦੈਨਿਕ ਸਵੇਰਾ): ਆਸਟ੍ਰੇਲੀਆ ਨੇ 15 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਸਮੇਤ 11 ਪੰਜਾਬੀ ਸ਼ਾਮਲ ਹਨ। ਇਹ ਲੋਕਾਂ ਦੀ ਫਲਾਈਟ ਦਿੱਲੀ ਏਅਰਪੋਰਟ ‘ਤੇ ਉਤਰ ਚੁੱਕੀ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਟੀਮਾਂ ਵੀ ਉਨ੍ਹਾਂ ਨੂੰ ਲੈਣ ਲਈ ਦਿੱਲੀ ਪਹੁੰਚ ਗਈਆਂ ਹਨ। ਉਨ੍ਹਾਂ ਲਈ ਇੱਕ ਟੈਂਪੋ ਟ੍ਰੈਵਲਰ ਅਤੇ ਕੁਝ ਹੋਰ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਹੋਵੇਗੀ, ਕਾਫ਼ਲਾ ਪੰਜਾਬ ਵੱਲ ਰਵਾਨਾ ਹੋ ਜਾਵੇਗਾ। ਉਨ੍ਹਾਂ ਨੂੰ ਪਟਿਆਲਾ ਲਿਆਂਦਾ ਜਾਣਾ ਹੈ।
ਇਹ ਵੀ ਪੜ੍ਹੋ :
ਪੰਜਾਬ ਵਿੱਚ ਪਹਿਲੀ ਵਾਰ ਡਿਜ਼ਿਟਲ ਜਨਗਣਨਾ ਦੀ ਸ਼ੁਰੂਆਤ: ਘਰ ਬੈਠੇ ਭਰੋ ਆਪਣਾ ਡਾਟਾ
ਪੰਜਾਬ ਵਿੱਚ ਪਹਿਲੀ ਵਾਰ ਡਿਜ਼ਿਟਲ ਜਨਗਣਨਾ ਦੀ ਸ਼ੁਰੂਆਤ: ਘਰ ਬੈਠੇ ਭਰੋ ਆਪਣਾ ਡਾਟਾ
ਇਹ ਲੋਕ ਕਿਹੜੇ ਜ਼ਿਲ੍ਹਿਆਂ ਦੇ ਹਨ?
ਮੀਡੀਆ ਰਿਪੋਰਟਾਂ ਮੁਤਾਬਕ, ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਉਹ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਰਹਿਣ ਵਾਲੇ ਹਨ। ਸੀਐਮ ਭਗਵੰਤ ਮਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਇਹ ਲੋਕ ਆਸਟ੍ਰੇਲੀਆ ਵਿੱਚ ਜਾ ਕੇ ਉੱਥੇ ਦੇ ਕਾਨੂੰਨ ਤੋੜ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ :
45 ਸਾਲ ਦੀ ਉਮਰ ‘ਚ ਸੰਭਾਵਨਾ ਸੇਠ ਨੇ ਸਾਂਝੀ ਕੀਤੀ ਖੁਸ਼ਖਬਰੀ, ਸਰੋਗੇਸੀ ਰਾਹੀਂ ਬਣੇਗੀ ਮਾਂ
ਇਨ੍ਹਾਂ ਲੋਕਾਂ ਦੀ ਪਹਿਚਾਣ ਇਸ ਤਰ੍ਹਾਂ ਹੈ:
ਜਸਵੰਤ ਸਿੰਘ (34), ਅੰਗਰੇਜ਼ ਸਿੰਘ (32), ਸਤਿੰਦਰਜੀਤ ਸਿੰਘ ਸ਼ੇਰਗਿਲ (31), ਗੁਰਪ੍ਰੀਤ ਸਿੰਘ ਸੰਧੂ (30), ਜਗਜੀਤ ਸਿੰਘ (35), ਜਸਪ੍ਰਤ ਸਿੰਘ (35), ਨਿਰਮਲ ਸਿੰਘ (38), ਸ਼੍ਰੁਤੀ ਸ਼ਰਮਾ (35), ਰਣਜੀ ਸਿੰਘ (35), ਹਰਪ੍ਰੀਤ ਸਿੰਘ (41) ਅਤੇ ਗਗਨਦੀਪ ਸਿੰਘ (25)।
ਪਹਿਲਾਂ ਵੀ ਅਮਰੀਕਾ ਤੋਂ ਪੰਜਾਬੀ ਡਿਪੋਰਟ ਹੋਏ ਸਨ
ਇਸ ਤੋਂ ਪਹਿਲਾਂ ਅਮਰੀਕਾ ਨੇ ਇੱਕ ਸਾਲ ਪਹਿਲਾਂ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਬਰਦਸਤੀ ਡਿਪੋਰਟ ਕੀਤਾ ਸੀ। ਅਮਰੀਕੀ ਏਅਰਫੋਰਸ ਦਾ ਜਹਾਜ਼ C-17 ਗਲੋਬਮਾਸਟਰ ਉਨ੍ਹਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਏਅਰਫੋਰਸ ਬੇਸ ‘ਤੇ ਉਤਰਾ ਸੀ। ਇਨ੍ਹਾਂ ਵਿੱਚੋਂ 30 ਪੰਜਾਬ ਦੇ, 33 ਹਰਿਆਣਾ ਅਤੇ 33 ਗੁਜਰਾਤ ਦੇ ਲੋਕ ਸਨ। ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਅਤੇ 8–10 ਸਾਲ ਦੇ ਬੱਚੇ ਵੀ ਨਾਲ ਸਨ।
ਅੰਮ੍ਰਿਤਸਰ ਏਅਰਪੋਰਟ ਦੇ ਸੁਰੱਖਿਆ ਅਧਿਕਾਰੀਆਂ ਦੇ ਮੁਤਾਬਕ, ਇਨ੍ਹਾਂ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰੈਂਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਲਗਭਗ ਸਾਢੇ ਤਿੰਨ ਘੰਟਿਆਂ ਬਾਅਦ ਅਮਰੀਕੀ ਏਅਰਫੋਰਸ ਦਾ ਜਹਾਜ਼ ਵਾਪਸ ਚਲਾ ਗਿਆ ਸੀ।
australia-deports-15-indians-11-punjabis-patiala-return
