ਨਵੀਂ ਦਿੱਲੀ: ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦਾ ਉਦਘਾਟਨ ਮੈਚ 30 ਸਤੰਬਰ ਨੂੰ ਗੁਹਾਟੀ ‘ਚ ਭਾਰਤ ਅਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡਿਆ ਗਿਆ, ਜਿੱਥੇ ਭਾਰਤ ਨੇ 58 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ‘ਚ 269/8 ਦਾ ਸਕੋਰ ਬਣਾਇਆ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 45.4 ਓਵਰਾਂ ‘ਚ 211 ‘ਤੇ ਢੇਰ ਹੋ ਗਈ।

ਅਟਾਪੱਟੂ ਨੇ ਰਚਿਆ ਇਤਿਹਾਸ, ਬਣੀ ਸਭ ਤੋਂ ਵੱਧ ਵਨਡੇ ਕਪਤਾਨ

ਹਾਲਾਂਕਿ ਸ਼੍ਰੀਲੰਕਾ ਟੀਮ ਮੈਚ ਜਿੱਤਣ ‘ਚ ਅਸਫਲ ਰਹੀ, ਪਰ ਕਪਤਾਨ ਚਮਾਰੀ ਅਟਾਪੱਟੂ ਨੇ 59 ਵਨਡੇ ਮੈਚਾਂ ਦੀ ਕਪਤਾਨੀ ਕਰਕੇ ਸਾਬਕਾ ਕ੍ਰਿਕਟਰ ਸ਼ਸ਼ੀਕਲਾ ਸਿਰੀਵਰਧਨੇ ਨੂੰ ਪਿੱਛੇ ਛੱਡ ਦਿੱਤਾ। 47 ਗੇਂਦਾਂ ‘ਤੇ 43 ਦੌੜਾਂ ਦੀ ਲੜਾਕੂ ਪਾਰੀ ਖੇਡ ਕੇ ਅਟਾਪੱਟੂ ਨੇ ਆਪਣੀ ਲੀਡਰਸ਼ਿਪ ਦੀ ਛਾਪ ਛੱਡੀ।

ਏਸ਼ੀਆ ਕੱਪ ਦੇ ਹੀਰੋ ਅਭਿਸ਼ੇਕ ਸ਼ਰਮਾ ਬਣੇ ਭੈਣ ਦੇ ਵਿਆਹ ‘ਚ ਸਜਣਾਂ ਦੇ ਸਿਤਾਰੇ

ਦੀਪਤੀ ਸ਼ਰਮਾ ਦੀ ਚਮਕਦਾਰ ਪ੍ਰਦਰਸ਼ਨ, ਬਣੀ ਪਲੇਅਰ ਆਫ ਦ ਮੈਚ

ਭਾਰਤ ਵੱਲੋਂ ਆਲਰਾਊਂਡਰ ਦੀਪਤੀ ਸ਼ਰਮਾ ਨੇ 10 ਓਵਰਾਂ ‘ਚ 54 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਲਈਆਂ। ਬੱਲੇਬਾਜ਼ੀ ‘ਚ ਵੀ ਉਸਨੇ 53 ਗੇਂਦਾਂ ‘ਤੇ 53 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਪੋਜ਼ੀਸ਼ਨ ‘ਚ ਲਿਆ। ਅਮਨਜੋਤ ਕੌਰ ਨੇ 56 ਗੇਂਦਾਂ ‘ਤੇ 57 ਦੌੜਾਂ ਦੀ ਅਰਧ-ਸੈਂਕੜਾ ਬਣਾਈ, ਜਦਕਿ ਹਰਲੀਨ ਦਿਓਲ ਨੇ 64 ਗੇਂਦਾਂ ‘ਤੇ 48 ਦੌੜਾਂ ਦਾ ਯੋਗਦਾਨ ਪਾਇਆ।

ਸ਼੍ਰੀਲੰਕਾ ਦੀ ਪਾਰੀ ‘ਚ ਚਮਕੇ ਕੁਝ ਚਿਹਰੇ

ਸ਼੍ਰੀਲੰਕਾ ਵੱਲੋਂ ਨੀਲਕਸ਼ਿਕਾ ਸਿਲਵਾ ਨੇ 35 ਦੌੜਾਂ ਅਤੇ ਹਰਸ਼ਿਤਾ ਸਮਰਵਿਕਰਮਾ ਨੇ 29 ਦੌੜਾਂ ਬਣਾਈਆਂ, ਪਰ ਟੀਮ ਟੀਚਾ ਹਾਸਲ ਕਰਨ ‘ਚ ਅਸਫਲ ਰਹੀ।

ਇਸ ਮੈਚ ਨੇ ਨਾ ਸਿਰਫ਼ ਭਾਰਤ ਦੀ ਸ਼ੁਰੂਆਤ ਜਿੱਤ ਨਾਲ ਕੀਤੀ, ਸਗੋਂ ਅਟਾਪੱਟੂ ਦੀ ਕਪਤਾਨੀ ਰਿਕਾਰਡ ਨੇ ਵੀ ਮਹਿਲਾ ਕ੍ਰਿਕਟ ‘ਚ ਇੱਕ ਨਵਾਂ ਪੰਨਾ ਜੋੜਿਆ।

ਸੰਜੈ ਮਲਹੋਤਰਾ ਨੇ ਕੀਤਾ ਨੀਤੀ ਐਲਾਨ: ਵਾਧੂ ਤੇ ਮਹਿੰਗਾਈ ‘ਤੇ ਨਜ਼ਰ