Site icon Dainik Savera Punjab

ਭਾਰਤ ਛੱਡੋ ਹੁਕਮ: 15 ਲੋਕਾਂ ਲਈ ਅਸਾਮ ਦਾ ਕੜਾ ਫ਼ੈਸਲਾ

assam-1950-act-ultimatum-exit-india-15-people

assam-1950-act-ultimatum-exit-india-15-people

ਨਵੀਂ ਦਿਲੀ:ਅਸਾਮ ਦੇ ਨਗਾਂਵ ਜ਼ਿਲ੍ਹੇ ਦੇ 15 ਲੋਕਾਂ ਨੂੰ, ਜਿਨ੍ਹਾਂ ਨੂੰ 1990 ਤੋਂ 2021 ਤੱਕ ਵੱਖ-ਵੱਖ ਫ਼ੋਰਿਨਰਜ਼ ਟ੍ਰਿਬਿਊਨਲ ਨੇ ਵਿਦੇਸ਼ੀ ਘੋਸ਼ਿਤ ਕੀਤਾ ਸੀ, 1950 ਦੇ ਇਮੀਗ੍ਰੈਂਟਸ (ਐਕਸਪਲਸ਼ਨ ਫ੍ਰਮ ਅਸਾਮ) ਐਕਟ ਦੇ ਤਹਿਤ 24 ਘੰਟਿਆਂ ਵਿੱਚ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

ਆਖਿਰ ਕੀ ਹੈ ਮਾਮਲਾ

ਨਗਾਂਵ ਦੇ ਸਪ੍ਰਿੰਟੈਂਡੈਂਟ ਆਫ਼ ਪੁਲਿਸ ਸਵਪਨੀਲ ਦੇਕਾ ਨੇ ਕਿਹਾ ਕਿ ਇਹ ਲੋਕ ਇਸ ਵੇਲੇ ਗੋਲਪਾਰਾ ਦੇ ਮਟੀਆ ਡਿਟੈਂਸ਼ਨ ਸੈਂਟਰ ਵਿੱਚ ਹਨ ਅਤੇ ਉਨ੍ਹਾਂ ਦੀ ਡਿਪੋਰਟੇਸ਼ਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਇਹ ਹੁਕਮ 17 ਦਸੰਬਰ ਨੂੰ ਨਗਾਂਵ ਦੇ ਡਿਪਟੀ ਕਮਿਸ਼ਨਰ ਦੇਵਾਸਿਸ਼ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਸਨ। ਹਰ ਹੁਕਮ ਵਿੱਚ ਟ੍ਰਿਬਿਊਨਲ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਹ ਦਰਸਾਇਆ ਗਿਆ ਹੈ ਕਿ ਵਿਦੇਸ਼ੀ ਘੋਸ਼ਿਤ ਹੋਣ ਕਾਰਨ ਉਨ੍ਹਾਂ ਦੀ ਮੌਜੂਦਗੀ ਆਮ ਲੋਕਾਂ ਦੇ ਹਿਤ ਅਤੇ ਰਾਜ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਹੈ।

ਨਾਗਾਲੈਂਡ ਵਿੱਚ ਥਾਰ ਟਰੈਕ ’ਤੇ ਫਸੀ 65 ਸਾਲਾ ਡਰਾਈਵਰ: ਰੇਲਵੇ ਐਕਟ ਅਧੀਨ ਮਾਮਲਾ ਦਰਜ

ਡਿਪੋਟ ਕਰਨ ਦੇ ਪਿਛੇ ਦਾ ਕੀ ਹੋ ਸਕਦਾ ਹੈ ਕਰਾਨ

ਅਸਾਮ ਦੇ ਨਗਾਂਵ ਜ਼ਿਲ੍ਹੇ ਦੇ 15 ਲੋਕਾਂ ਨੂੰ, ਜਿਨ੍ਹਾਂ ਨੂੰ 1990 ਤੋਂ 2021 ਤੱਕ ਵੱਖ-ਵੱਖ ਫ਼ੋਰਿਨਰਜ਼ ਟ੍ਰਿਬਿਊਨਲ ਨੇ ਵਿਦੇਸ਼ੀ ਘੋਸ਼ਿਤ ਕੀਤਾ ਸੀ, 1950 ਦੇ ਇਮੀਗ੍ਰੈਂਟਸ (ਐਕਸਪਲਸ਼ਨ ਫ੍ਰਮ ਅਸਾਮ) ਐਕਟ ਦੇ ਤਹਿਤ 24 ਘੰਟਿਆਂ ਵਿੱਚ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

ਨਗਾਂਵ ਦੇ ਸਪ੍ਰਿੰਟੈਂਡੈਂਟ ਆਫ਼ ਪੁਲਿਸ ਸਵਪਨੀਲ ਦੇਕਾ ਨੇ ਕਿਹਾ ਕਿ ਇਹ ਲੋਕ ਇਸ ਵੇਲੇ ਗੋਲਪਾਰਾ ਦੇ ਮਟੀਆ ਡਿਟੈਂਸ਼ਨ ਸੈਂਟਰ ਵਿੱਚ ਹਨ ਅਤੇ ਉਨ੍ਹਾਂ ਦੀ ਡਿਪੋਰਟੇਸ਼ਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਇਹ ਹੁਕਮ 17 ਦਸੰਬਰ ਨੂੰ ਨਗਾਂਵ ਦੇ ਡਿਪਟੀ ਕਮਿਸ਼ਨਰ ਦੇਵਾਸਿਸ਼ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਸਨ। ਹਰ ਹੁਕਮ ਵਿੱਚ ਟ੍ਰਿਬਿਊਨਲ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਹ ਦਰਸਾਇਆ ਗਿਆ ਹੈ ਕਿ ਵਿਦੇਸ਼ੀ ਘੋਸ਼ਿਤ ਹੋਣ ਕਾਰਨ ਉਨ੍ਹਾਂ ਦੀ ਮੌਜੂਦਗੀ ਆਮ ਲੋਕਾਂ ਦੇ ਹਿਤ ਅਤੇ ਰਾਜ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਹੈ।

ਇਹ ਕਾਰਵਾਈ ਕਿਉ਼ ਕਰ ਰਹੈ ਹਨ

1950 ਦੇ ਐਕਟ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ 24 ਘੰਟਿਆਂ ਵਿੱਚ ਅਸਾਮ ਅਤੇ ਭਾਰਤ ਦੀ ਭੂਮੀ ਤੋਂ ਆਪਣੇ ਆਪ ਨੂੰ ਹਟਾਓ ਅਤੇ ਧੁਬਰੀ, ਸ੍ਰੀਭੂਮੀ ਜਾਂ ਦੱਖਣੀ ਸਲਮਾਰਾ-ਮਨਕਾਚਰ ਰਾਹੀਂ ਬੰਗਲਾਦੇਸ਼ ਵੱਲ ਜਾਓ। ਇਹ ਲੋਕ ਨਗਾਂਵ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਰਹਿਣ ਵਾਲੇ ਹਨ।

WATCH VIDEO: ਪੰਜਾਬ ‘ਚ ਵਧੀਆ ਖਤਰਾ ! ਸੋਚ ਸਮਝ ਕੇ ਨਿਕਲੋ ਘਰ ਤੋਂ ਬਾਹਰ, ਦੇਖੋ ਤਸਵੀਰਾਂ

ਸ਼ਰਮਾ ਨੇ ਕਿਹਾ ਕਿ ਇਨ੍ਹਾਂ ਨੇ ਹਾਈ ਕੋਰਟ ਵਿੱਚ ਅਰਜ਼ੀਆਂ ਦਿੱਤੀਆਂ ਸਨ ਪਰ ਅਦਾਲਤ ਨੇ ਉਨ੍ਹਾਂ ਦੀਆਂ ਪਟੀਸ਼ਨਾਂ ਨੂੰ ਮਨਜ਼ੂਰ ਨਹੀਂ ਕੀਤਾ। ਹੁਣ ਉਨ੍ਹਾਂ ਨੂੰ ਪੁਲਿਸ ਦੀ ਦੇਖ-ਰੇਖ ਹੇਠ ਹਟਾਇਆ ਜਾਵੇਗਾ।

ਇਸ ਸਾਲ ਸਤੰਬਰ ਵਿੱਚ ਅਸਾਮ ਕੈਬਿਨੇਟ ਨੇ 1950 ਦੇ ਐਕਟ ਲਈ ਇੱਕ ਐਸਓਪੀ ਮਨਜ਼ੂਰ ਕੀਤੀ ਸੀ, ਜੋ ਕਿ ਉਸੇ ਸਾਲ ਤੋਂ ਸੁੱਤਾ ਪਿਆ ਸੀ। ਇਹ ਕਾਨੂੰਨ ਕੇਂਦਰ ਸਰਕਾਰ ਨੇ ਉਸ ਸਮੇਂ ਬਣਾਇਆ ਸੀ ਜਦੋਂ ਅਸਾਮ ਸਰਕਾਰ ਨੇ ਵੰਡ ਤੋਂ ਬਾਅਦ ਪੂਰਬੀ ਪਾਕਿਸਤਾਨ ਤੋਂ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਕਦਮ ਚਾਹੇ ਸਨ। ਐਕਟ ਵਿੱਚ ਦਰਸਾਇਆ ਗਿਆ ਹੈ ਕਿ ਜੇ ਕੇਂਦਰ ਸਰਕਾਰ ਨੂੰ ਲੱਗੇ ਕਿ ਕਿਸੇ ਵਿਅਕਤੀ ਦੀ ਮੌਜੂਦਗੀ ਆਮ ਲੋਕਾਂ ਜਾਂ ਅਸਾਮ ਦੀ ਕਿਸੇ ਸ਼ੈਡਿਊਲਡ ਟ੍ਰਾਈਬ ਦੇ ਹਿਤਾਂ ਲਈ ਹਾਨੀਕਾਰਕ ਹੈ, ਤਾਂ ਉਸ ਨੂੰ ਨਿਰਧਾਰਿਤ ਸਮੇਂ ਅਤੇ ਰਾਹੀਂ ਅਸਾਮ ਜਾਂ ਭਾਰਤ ਛੱਡਣ ਲਈ ਕਿਹਾ ਜਾ ਸਕਦਾ ਹੈ। ਇਹ ਅਧਿਕਾਰ ਕੇਂਦਰ ਸਰਕਾਰ ਆਪਣੇ ਅਧਿਕਾਰੀਆਂ ਜਾਂ ਅਸਾਮ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਦੇ ਸਕਦੀ ਹੈ।

ਡਿਪੋਰਟੇਸ਼ਨ ਦੀ ਕਾਰਵਾਈ ਵਿੱਚ ਦੂਜੇ ਦੇਸ਼ ਦੀਆਂ ਅਥਾਰਟੀਜ਼ ਨੂੰ ਹਵਾਲੇ ਕਰਨਾ ਸ਼ਾਮਲ ਹੁੰਦਾ ਹੈ, ਜਦੋਂ ਇਹ ਪੱਕਾ ਹੋ ਜਾਵੇ ਕਿ ਉਹ ਵਿਅਕਤੀ ਉਸ ਦੇਸ਼ ਦਾ ਨਾਗਰਿਕ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ 1950 ਦੇ ਐਕਟ ਦੇ ਤਹਿਤ ਬਣਾਈ ਯੋਜਨਾ ਨਾਲ ਉਹ ਡਿਪਲੋਮੈਟਿਕ ਚੈਨਲਾਂ ਨੂੰ ਬਾਈਪਾਸ ਕਰ ਸਕਣਗੇ।

ਪਿਛਲੇ ਮਹੀਨੇ ਸੋਨਿਤਪੁਰ ਦੇ ਡਿਪਟੀ ਕਮਿਸ਼ਨਰ ਨੇ ਪਹਿਲੀ ਵਾਰ ਇਸ ਐਕਟ ਦਾ ਹਵਾਲਾ ਦੇ ਕੇ ਪੰਜ ਲੋਕਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ, ਪਰ ਉਹ ਆਪਣੇ ਪਿੰਡ ਵਿੱਚ ਨਹੀਂ ਮਿਲੇ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਸਾਲਾਂ ਪਹਿਲਾਂ ਹੀ ਉਥੋਂ ਚਲੇ ਗਏ ਸਨ।

assam-1950-act-ultimatum-exit-india-15-people

Exit mobile version