Site icon Dainik Savera Punjab

Breaking Update: ਅਨਮੋਲ ਬਿਸ਼ਨੋਈ ਨੇ ਅਦਾਲਤ ‘ਚ ਕੀਤੀ ਸਰੰਡਰ ਦੀ ਅਪੀਲ, ਕੇਸ ‘ਚ ਆਇਆ ਨਵਾਂ ਮੋੜ,ਜਾਣੋ ਪੂਰਾ ਮਾਮਲਾ

BIG BREAKING: Anmol Bishnoi files surrender application in court

BIG BREAKING: Anmol Bishnoi files surrender application in court

ਮੁੰਬਈ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਹੋਈ ਗੋਲੀਬਾਰੀ ਦੇ ਬਹੁਚਰਚਿਤ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਇਸ ਕੇਸ ਵਿੱਚ ਲੋੜੀਂਦੇ ਦੋਸ਼ੀਆਂ ਵਿੱਚ ਸ਼ਾਮਲ ਅਨਮੋਲ ਬਿਸ਼ਨੋਈ ਨੇ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਕਾਨੂੰਨੀ ਤੌਰ ‘ਤੇ ਆਤਮ-ਸਮਰਪਣ ਕਰਨਾ ਚਾਹੁੰਦਾ ਹੈ।

ਅਨਮੋਲ ਬਿਸ਼ਨੋਈ ਇਸ ਸਮੇਂ ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਕੁਝ ਮਹੀਨੇ ਪਹਿਲਾਂ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਹੁਣ ਉਹ ਸਲਮਾਨ ਖਾਨ ਫਾਇਰਿੰਗ ਕੇਸ ਵਿੱਚ ਵੀ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਕਰੂਰ ਭਗਦੜ ਮਾਮਲਾ: DMK ਸੁਪਰੀਮ ਕੋਰਟ ਪਹੁੰਚੀ, CM ਵਿਜੇ ਦੇ ਬਿਆਨਾਂ ‘ਤੇ ਰੋਕ ਦੀ ਮੰਗ

ਇਹ ਘਟਨਾ 14 ਅਪ੍ਰੈਲ 2024 ਨੂੰ ਵਾਪਰੀ ਸੀ, ਜਦੋਂ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਪੁਲਿਸ ਜਾਂਚ ਦੌਰਾਨ ਇਸ ਸਾਜ਼ਿਸ਼ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜੇ ਗਏ ਅਤੇ ਅਨਮੋਲ ਬਿਸ਼ਨੋਈ ਦਾ ਨਾਮ ਵੀ ਸਾਹਮਣੇ ਆਇਆ।

ਜੇਕਰ ਅਦਾਲਤ ਸਰੰਡਰ ਦੀ ਅਰਜ਼ੀ ਮਨਜ਼ੂਰ ਕਰਦੀ ਹੈ ਤਾਂ ਜਾਂਚ ਏਜੰਸੀਆਂ ਨੂੰ ਅਨਮੋਲ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਦਾ ਮੌਕਾ ਮਿਲੇਗਾ ਅਤੇ ਕੇਸ ਦੀ ਸੁਣਵਾਈ ਹੋਰ ਤੇਜ਼ੀ ਨਾਲ ਅੱਗੇ ਵਧ ਸਕਦੀ ਹੈ। ਹੁਣ ਸਭ ਦੀ ਨਜ਼ਰ ਵਿਸ਼ੇਸ਼ ਅਦਾਲਤ ਦੇ ਅਗਲੇ ਫ਼ੈਸਲੇ ‘ਤੇ ਟਿਕੀ ਹੋਈ ਹੈ।

ATM ਅਤੇ UPI ਰਾਹੀਂ PF ਕਢਵਾਉਣ ਦੀ ਸਹੂਲਤ: EPFO ਦਾ 8 ਕਰੋੜ ਕਰਮਚਾਰੀਆਂ ਲਈ ਵੱਡਾ ਅਪਡੇਟ

Exit mobile version