Punjab News
Punjab News

Amritsar News : ਅੱਜ ਅੰਮ੍ਰਿਤਸਰ ਸਹਿਰੀ ਯੂਥ ਕਾਂਗਰਸ ਪ੍ਰਧਾਨ ਰਾਹੁਲ ਕੁਮਾਰ ਅਤੇ ਪੂਰੀ ਯੂਥ ਕਾਂਗਰਸ ਟੀਮ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਅੰਮ੍ਰਿਤਸਰ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਗੁੰਮਸ਼ੁਦਾ ਪੋਸਟਰ ਲਗਾਏ ਗਏ।
ਯੂਥ ਕਾਂਗਰਸ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਦੀਆਂ ਮੁੱਖ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਕੂੜੇ ਦੇ ਢੇਰਾਂ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕੂੜੇ ਤੋਂ ਫੈਲ ਰਹੀਆਂ ਭਿਆਨਕ ਬਿਮਾਰੀਆਂ ਨੇ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਇਸ ਦੇ ਬਾਵਜੂਦ ਮੇਅਰ ਸ਼ਹਿਰ ਦੀ ਸਫ਼ਾਈ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਸਿਰਫ਼ ਆਪਣੀ ਕੁਰਸੀ ਬਚਾਉਣ ਵਿੱਚ ਹੀ ਲੱਗੇ ਹੋਏ ਹਨ।
ਇਸ ਮੌਕੇ ‘ਤੇ ਯੂਥ ਕਾਂਗਰਸ ਦੇ ਪੰਜਾਬ ਬੁਲਾਰੇ ਰਵੀ ਮਿਸ਼ਰਾ, ਜ਼ਿਲ੍ਹਾ ਸੈਕਟਰੀ ਰਣਜੀਤ ਸਿੰਘ, ਵਰਕਿੰਗ ਪ੍ਰਧਾਨ ਨੌਰਥ ਪੰਕਜ ਦੇਵਗਨ, ਵਾਈਸ ਪ੍ਰਧਾਨ ਪੱਛਮੀ ਸਿਮਰਨਜੀਤ ਸਿੰਘ, ਯੂਥ ਆਗੂ ਜਸਕਰਨ ਸਿੰਘ, ਸੰਦੀਪ ਬਾਵਾ, ਰੀਤਿਕ ਸ਼ਰਮਾ, ਸਿਵਮ ਕੁਮਾਰ, ਸਿਵਮ ਸ਼ਰਮਾ, ਆਕਾਸ਼ ਸ਼ਰਮਾ, ਕਰਨਦੀਪ ਸ਼ਰਮਾ, ਰਘੂ ਭਾਰਦਵਾਜ ਸਮੇਤ ਹੋਰ ਕਈ ਯੂਥ ਆਗੂ ਹਾਜ਼ਰ ਰਹੇ।