ਅੰਮ੍ਰਿਤਸਰ :ਮਿਠਾਈ ਦੀਆਂ ਦੁਕਾਨਾਂ ‘ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਚੈਕਿੰਗ

0
10

ਅੰਮ੍ਰਿਤਸਰ: ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੂਡ ਸੇਫਟੀ ਵਿਭਾਗ ਵੱਲੋਂ ਅੰਮ੍ਰਿਤਸਰ ਦੀਆਂ ਵੱਡੀਆਂ ਮਿਠਾਈ ਦੀਆਂ ਦੁਕਾਨਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਹ ਕਾਰਵਾਈ ਖਾਸ ਕਰਕੇ ਲੋਰੈਂਸ ਰੋਡ ਇਲਾਕੇ ਵਿੱਚ ਕੀਤੀ ਗਈ, ਜਿੱਥੇ ਤਿਉਹਾਰਾਂ ਦੌਰਾਨ ਮਿਠਾਈ ਦੀ ਵਿਕਰੀ ਸਭ ਤੋਂ ਵੱਧ ਰਹਿੰਦੀ ਹੈ।

READ ALSO : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ


ਚੈਕਿੰਗ ਦੌਰਾਨ ਵਿਭਾਗ ਦੀਆਂ ਟੀਮਾਂ ਨੇ ਕਈ ਮਠਾਈ ਦੀਆਂ ਵੱਡੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਕਿਸਮ ਦੀਆਂ ਮਿਠਾਈਆਂ ਦੇ ਸੈਂਪਲ ਇਕੱਠੇ ਕੀਤੇ। ਇਹ ਸੈਂਪਲ ਲੈਬੋਰਟਰੀ ਟੈਸਟ ਲਈ ਭੇਜੇ ਜਾਣਗੇ, ਤਾਂ ਜੋ ਉਨ੍ਹਾਂ ਦੀ ਕੁਆਲਟੀ ਅਤੇ ਸੁਰੱਖਿਆ ਬਾਰੇ ਪੂਰੀ ਜਾਂਚ ਹੋ ਸਕੇ। ਅਧਿਕਾਰੀਆਂ ਦੇ ਅਨੁਸਾਰ, ਮਿਠਾਈਆਂ ਦੀ ਕੁਆਲਟੀ ‘ਤੇ ਖਾਸ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਤਿਉਹਾਰਾਂ ਦੇ ਮੌਕੇ ‘ਤੇ ਮੰਗ ਵਧਣ ਕਰਕੇ ਕਈ ਵਾਰ ਮਿਲਾਵਟ ਜਾਂ ਸਟੋਰ ਕਰਨ ਵਿੱਚ ਲਾਪਰਵਾਹੀ ਦੇ ਕੇਸ ਸਾਹਮਣੇ ਆਉਂਦੇ ਹਨ।

ਚੈਕਿੰਗ ਦੌਰਾਨ ਕੁਝ ਖਾਮੀਆਂ ਵੀ ਸਾਹਮਣੇ ਆਈਆਂ। ਕੁਝ ਦੁਕਾਨਾਂ ‘ਤੇ ਸਫ਼ਾਈ ਦੇ ਮਿਆਰ ਠੀਕ ਨਾ ਹੋਣ ਅਤੇ ਸਟੋਰੇਜ ਪ੍ਰਕਿਰਿਆ ‘ਚ ਗੜਬੜ ਪਾਈ ਗਈ। ਫੂਡ ਸੇਫਟੀ ਅਧਿਕਾਰੀਆਂ ਨੇ ਇਸ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਦੁਕਾਨਦਾਰਾਂ ਨੂੰ ਤੁਰੰਤ ਸੁਧਾਰ ਕਰਨ ਲਈ ਵਾਰਨਿੰਗ ਦਿੱਤੀ। ਫੂਡ ਸੇਫਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਨੇ ਸਾਫ਼ ਕੀਤਾ ਕਿ ਜੇ ਅਗਲੇ ਦਿਨਾਂ ਵਿੱਚ ਜਾਂਚ ਦੌਰਾਨ ਦੁਬਾਰਾ ਖਾਮੀਆਂ ਮਿਲੀਆਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਖਾਣਾ ਉਪਲਬਧ ਕਰਵਾਉਣਾ ਹੈ, ਤਾਂ ਜੋ ਤਿਉਹਾਰਾਂ ਦੀਆਂ ਖੁਸ਼ੀਆਂ ‘ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਬਿਮਾਰੀ ਰੁਕਾਵਟ ਨਾ ਬਣ ਸਕੇ। ਵਿਭਾਗ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਿਠਾਈ ਖਰੀਦਣ ਵੇਲੇ ਸਾਵਧਾਨ ਰਹਿਣ ਅਤੇ ਗੁਣਵੱਤਾ ‘ਤੇ ਧਿਆਨ ਦੇਣ।

VIDEO : Patiala Protest : ਪੰਜਾਬੀ ਯੂਨੀਵਰਸਿਟੀ ‘ਚ ਬਵਾਲ, ਤਨਖ਼ਾਹ ਨਾ ਮਿਲਣ ‘ਤੇ ਯੂਨੀਵਰਸਿਟੀ ਸਟਾਫ਼ ਦਾ ਵਿਰੋਧ ਪ੍ਰਦਰਸ਼ਨ