Site icon Dainik Savera Punjab

Amritsar News : ਨਸ਼ੇ ਦੇ ਦੈਂਤ ਨੇ ਨਿਗਲਿਆ ਪੁਲਿਸ ਮੁਲਾਜ਼ਮ ਦਾ 26 ਸਾਲਾਂ ਨੌਜਵਾਨ ਪੁੱਤ, ਡਰੱਗ ਓਵਰਡੋਜ਼ ਨਾਲ ਮੌਤ

Amritsar Drug Overdose Death : ਪੰਜਾਬ ਸਰਕਾਰ ਜਿਥੇ ਇਕ ਪਾਸੇ ਨਸ਼ਿਆਂ ਦੇ ਖਾਤਮਾ ਦਾ ਦਾਅਵਾ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਘਰਾਂ ਤਕ ਨਸ਼ਿਆਂ ਦੇ ਅੱਗ ਦਾ ਸੇਕ ਪਹੁੰਚ ਚੁੱਕਿਆ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦੇ ਪੁੱਤ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਪਹਿਲਾਂ ਵੀ ਨਸ਼ਾ ਕਰਦਾ ਸੀ ਅਤੇ ਇਸ ਦੇ ਪਿਤਾ ਬਤੌਰ ਪੁਲਿਸ ਵਿੱਚ ਹੋਮਗਾਰਡ ਦੀ ਅਹੁਦੇ ’ਤੇ ਤੈਨਾਤ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਕਈ ਵਾਰ ਨਸ਼ਾ ਛੁਡਾਓ ਕੇਂਦਰ ਵਿੱਚ ਭਰਤੀ ਕਰਵਾ ਚੁੱਕਿਆ ਸੀ ਤੇ ਹੁਣ ਵੀ ਭਰਤੀ ਕਰਵਾਇਆ ਹੋਇਆ ਸੀ ਅਤੇ ਬੀਤੀ ਰਾਤ ਨੂੰ ਹੀ ਉਹ ਉਸ ਨੂੰ ਘਰ ਲੈ ਕੇ ਆਇਆ ਸੀ। ਪਰ ਬੀਤੇ ਦਿਨ ਤੜਕਸਾਰ ਹੀ ਉਹ ਆਪਣੇ ਇੱਕ ਦੋਸਤ ਦੇ ਨਾਲ ਗਿਆ ਅਤੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ ਤੇ ਜਿਸ ਦੇ ਚੱਲਦੇ ਉਸਦੀ ਉੱਥੇ ਹੀ ਮੌਤ ਹੋ ਗਈ ਤੇ ਉਸਦਾ ਦੋਸਤ ਉਥੋਂ ਫਰਾਰ ਹੋ ਗਿਆ।

ਜਦੋਂ ਇੱਕ ਪਾਦਰੀ ਨੂੰ ਦਿੱਤੀ ਗਈ ਸੀ ਫਾਂਸੀ, ਤਾਂ ਸ਼ੁਰੂ ਹੋਈ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਉਣ ਦੀ ਪਰੰਪਰਾ, ਜਾਣੋ ਪੂਰੀ ਕਹਾਣੀ

ਲਾਸ਼ ਨੂੰ ਸੜਕ ’ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

ਪੀੜਤ ਪਿਤਾ ਵੱਲੋਂ ਲਾਸ਼ ਨੂੰ ਸੜਕ ’ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਨ ਸਰਕਾਰ ਖਿਲਾਫ ਆਪਣੀ ਭੜਾਸ ਵੀ ਕੱਢੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਘਰ-ਘਰ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਵੀ ਉਸ ਨੂੰ ਨੱਥ ਪਾਉਣ ਵਾਲਾ ਨਹੀਂ ਨਾ ਹੀ ਪੁਲਿਸ ਅਧਿਕਾਰੀ ਇਨ੍ਹਾਂ ਨਸ਼ੇ ਦੇ ਵਪਾਰੀਆਂ ਨੂੰ ਫੜਦੇ ਹਨ।

‘ਬੱਚਿਆਂ ਨੂੰ ਬਚਾਉਣਾ ਹੈ ਤਾਂ ਪੰਜਾਬ ਛੱਡ ਦਿਓ’

ਉਨ੍ਹਾਂ ਕਿਹਾ ਕਿ ਜੇਕਰ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਛੱਡ ਦਵੋ ਜਾਂ ਯੋਗੀ ਦਾ ਰਾਜ ਲੈ ਆਓ, ਕਿਉਂਕਿ ਇਸ ਸਰਕਾਰ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਤਮ ਹੋ ਰਹੀ ਹੈ ਸਰਕਾਰ ਵੱਲੋਂ ਲੱਖਾਂ ਹੀ ਦਾਅਵੇ ਕੀਤੇ ਜਾ ਰਹੇ ਹਨ ਕਿ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਪਰ ਘਰ ਘਰ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।

Sad News : ਰਾਮਾਨੰਦ ਸਾਗਰ ਦੇ ਪੁੱਤਰ ਆਨੰਦ ਸਾਗਰ ਦਾ ਦੇਹਾਂਤ, ਟੀਵੀ ਤੇ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ

Exit mobile version