Site icon Dainik Savera Punjab

ਅੰਮ੍ਰਿਤਸਰ: ਮਾਂ ਦੇ ਕੋਲੋਂ ਹੀ ਬੱਚਾ ਲੈ ਗਈ ਅਣਪਛਾਤੀ ਮਹਿਲਾ—ਪੁਲਿਸ ਨੇ CCTV ਖੰਗਾਲਣੇ ਸ਼ੁਰੂ ਕੀਤੇ

ਪੰਜਾਬ ਡੈਸਕ (ਦੈਨਿਕ ਸਵੇਰਾ):  ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇੱਕ ਚੌਕਾਉਂਦੀ ਘਟਨਾ ਸਾਹਮਣੇ ਆਈ ਹੈ। ਬੇਬੇ ਨਾਨਕੀ ਵਾਰਡ ਵਿੱਚੋਂ ਤਿੰਨ ਦਿਨਾਂ ਦਾ ਨਵਜੰਮਿਆ ਬੱਚਾ ਅਚਾਨਕ ਗਾਇਬ ਹੋ ਗਿਆ, ਜਿਸ ਨਾਲ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਦੋਵੇਂ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ, ਬੱਚਾ ਆਪਣੀ ਮਾਂ ਦੇ ਕੋਲ ਵਾਰਡ ਵਿੱਚ ਸੀ, ਜਦੋਂ ਇੱਕ ਅਣਜਾਣ ਮਹਿਲਾ—ਜੋ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ—ਬੱਚੇ ਨੂੰ ਲੈ ਕੇ ਫਰਾਰ ਹੋ ਗਈ।

 

ਪਰਿਵਾਰ ਨੇ ਦੱਸਿਆ ਕਿ ਇਹ ਮਹਿਲਾ ਤਿੰਨ–ਚਾਰ ਦਿਨਾਂ ਤੋਂ ਹਸਪਤਾਲ ਆ ਰਹੀ ਸੀ ਅਤੇ ਉਨ੍ਹਾਂ ਨਾਲ ਬੈਠ ਕੇ ਗੱਲਾਂ ਕਰਦੀ ਸੀ, ਜਿਸ ਕਰਕੇ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਜਾਣ-ਪਛਾਣ ਵਾਲੇ ਦੀ ਰਿਸ਼ਤੇਦਾਰ ਹੈ। ਘਟਨਾ ਵਾਲੇ ਦਿਨ ਉਸਨੇ ਬੱਚੇ ਨੂੰ ਬਾਹਰ ਲਿਜਾਣ ਦੀ ਗੱਲ ਕੀਤੀ ਅਤੇ ਬੱਚਾ ਆਪਣੇ ਕੋਲ ਫੜ ਲਿਆ। ਜਦੋਂ ਪਰਿਵਾਰ ਕੁਝ ਸਮੇਂ ਬਾਅਦ ਬਾਹਰ ਆਇਆ, ਤਾਂ ਮਹਿਲਾ ਬੱਚੇ ਸਮੇਤ ਗਾਇਬ ਸੀ।

ਸੈਕਿੰਡ‑ਹੈਂਡ ਕਾਰ ਸਸਤੀ, ਪਰ EMI ਗਲਤ ਹੋਈ ਤਾਂ ਮਹਿੰਗੀ ਪੈ ਸਕਦੀ ਹੈ ਸਹੀਂ ਚੋਂਣ ਲਈ ਪੜੋਂ ਪੂਰੀ ਖ਼ਬਰ…

ਘਟਨਾ ਵਾਲੇ ਦਿਨ ਉਸ ਮਹਿਲਾ ਨੇ ਬੱਚੇ ਨੂੰ ਕੁਝ ਸਮੇਂ ਲਈ ਬਾਹਰ ਲਿਜਾਣ ਦੀ ਇਜਾਜ਼ਤ ਮੰਗੀ ਅਤੇ ਬੱਚਾ ਆਪਣੇ ਹੱਥ ਵਿੱਚ ਲੈ ਲਿਆ। ਪਰਿਵਾਰ ਜਦੋਂ ਕੁਝ ਮਿੰਟ ਬਾਅਦ ਵਾਰਡ ਤੋਂ ਬਾਹਰ ਆਇਆ, ਤਾਂ ਉਹ ਮਹਿਲਾ ਬੱਚੇ ਸਮੇਤ ਗਾਇਬ ਮਿਲੀ। ਇਹ ਦੇਖਦੇ ਹੀ ਪਰਿਵਾਰ ਨੇ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਮਹਿਲਾ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

 

ਪੁਲਿਸ ਦਾ ਕਹਿਣਾ ਹੈ ਕਿ ਬੱਚਾ ਪਰਿਵਾਰ ਵੱਲੋਂ ਹੀ ਉਸ ਮਹਿਲਾ ਨੂੰ ਦਿੱਤਾ ਗਿਆ ਸੀ, ਇਸ ਲਈ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਮਹਿਲਾ ਕੌਣ ਸੀ ਅਤੇ ਬੱਚੇ ਨੂੰ ਕਿੱਥੇ ਲੈ ਗਈ। ਇਸਦੇ ਨਾਲ ਹੀ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

ਯਾਦ ਰਹੇ ਕਿ ਲਗਭਗ ਦੋ ਸਾਲ ਪਹਿਲਾਂ ਵੀ ਇਸੇ ਹਸਪਤਾਲ ਤੋਂ ਨਵਜੰਮਿਆ ਬੱਚਾ ਚੋਰੀ ਹੋਇਆ ਸੀ, ਜਿਸਨੂੰ ਬਾਅਦ ਵਿੱਚ ਪੁਲਿਸ ਨੇ ਲੁਧਿਆਣਾ ਤੋਂ ਬਰਾਮਦ ਕਰਕੇ ਪਰਿਵਾਰ ਨੂੰ ਸੌਂਪਿਆ ਸੀ। ਹੁਣ ਫਿਰ ਇਸ ਤਰ੍ਹਾਂ ਦੀ ਘਟਨਾ ਵਾਪਰਨ ਨਾਲ ਹਸਪਤਾਲ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਹਿਲਾ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

 

20 ਸਾਲ Doraemon ਬਣਾਉਣ ਵਾਲੇ ਸ਼ਿਬਾਯਾਮਾ ਨਹੀਂ ਰਹੇ

amritsar-child-taken-by-unidentified-woman-police-scan-cctv

Exit mobile version