ਪੰਜਾਬ ਡੈਸਕ (ਦੈਨਿਕ ਸਵੇਰਾ): ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਗਵਾ ਕੀਤਾ ਗਿਆ ਨਵਜੰਮਾ ਬੱਚਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੱਭ ਲਿਆ ਅਤੇ ਸੁਰੱਖਿਅਤ ਤੌਰ ’ਤੇ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ। ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
19 ਮਾਰਚ ਨੂੰ ਰਾਣੀ ਕੌਰ, ਵਾਸੀ ਪਿੰਡ ਕਸੇਲ ਪੱਤੀ ਕਿੱਲੇਵਾਲੀ (ਜ਼ਿਲ੍ਹਾ ਤਰਨ ਤਾਰਨ), ਨੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿੱਚ ਸ਼ਿਕਾਇਤ ਦਿੱਤੀ ਕਿ ਉਸਦਾ ਤਿੰਨ ਦਿਨਾਂ ਦਾ ਪੁੱਤਰ, ਜੋ ਤਬੀਅਤ ਖਰਾਬ ਹੋਣ ਕਾਰਨ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਸੀ, ਨੂੰ ਇੱਕ ਅਣਪਛਾਤੀ ਔਰਤ ਧੋਖੇ ਨਾਲ ਲੈ ਗਈ।
2026 ਹਾਕੀ ਵਰਲਡ ਕੱਪ ਸ਼ਡਿਊਲ ਜਾਰੀ: ਭਾਰਤ–ਪਾਕਿਸਤਾਨ ਟੱਕਰ 19 ਅਗਸਤ ਨੂੰ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ ਨੇ ਤੁਰੰਤ ਕਈ ਟੀਮਾਂ ਤਾਇਨਾਤ ਕੀਤੀਆਂ। ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਜਾਂਚ ਦੀ ਮਦਦ ਨਾਲ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਦੋਸ਼ਣ ਜਸਪ੍ਰੀਤ ਕੌਰ, ਵਾਸੀ ਪਿੰਡ ਇਨਕੋਟ (ਜ਼ਿਲ੍ਹਾ ਗੁਰਦਾਸਪੁਰ), ਨੂੰ ਕਾਬੂ ਕਰ ਲਿਆ।
ਦੋਸ਼ਣ ਦੇ ਕਬਜ਼ੇ ਵਿੱਚੋਂ ਨਵਜੰਮਾ ਬੱਚਾ ਸੁਰੱਖਿਅਤ ਮਿਲਿਆ ਅਤੇ ਤੁਰੰਤ ਮਾਪਿਆਂ ਨੂੰ ਵਾਪਸ ਕਰ ਦਿੱਤਾ ਗਿਆ। ਪੁਲਿਸ ਨੇ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
