ਸ਼੍ਰੀਨਗਰ ਨਿਊਜ਼ : ਸ਼੍ਰੀ ਅਮਰਨਾਥ ਯਾਤਰਾ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਸ ਸਾਲ ਸ਼੍ਰੀ ਅਮਰਨਾਥ ਯਾਤਰਾ ਦੇ ਸਿਰਫ਼ 12 ਦਿਨਾਂ ਵਿੱਚ ਹੀ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼੍ਰੀ ਅਮਰਨਾਥ ਗੁਫ਼ਾ ਦੇ ਦਰਸ਼ਨ ਕਰ ਲਏ ਹਨ। ਇਹ ਜਾਣਕਾਰੀ ਦਿੰਦਿਆਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਾਰੇ ਅਧਿਕਾਰੀਆਂ, ਸੁਰੱਖਿਆ ਬਲਾਂ, ਸੇਵਾ ਪ੍ਰਦਾਤਾਵਾਂ ਅਤੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਸ਼੍ਰੀ ਅਮਰਨਾਥ ਯਾਤਰਾ ਨੇ ਕੇਵਲ 12 ਦਿਨਾਂ ਵਿੱਚ 3 ਲੱਖ ਸ਼ਰਧਾਲੂਆਂ ਦਾ ਅੰਕੜਾ ਪਾਰ ਕਰਕੇ ਨਵਾਂ ਇਤਿਹਾਸਕ ਰਿਕਾਰਡ ਕਾਇਮ ਕੀਤਾ ਹੈ।
ਤੁਹਾਡੇ PAN ਕਾਰਡ ‘ਤੇ ਤਾਂ ਨਹੀਂ ਲਿਆ ਗਿਆ ਨਕਲੀ ਲੋਨ? ਮਿੰਟਾਂ ਵਿੱਚ ਚੈੱਕ ਕਰੋ ਲੋਨ ਹਿਸਟਰੀ ਤੇ ਬਚੋ ਧੋਖਾਧੜੀ ਤੋਂ
ਜੋ ਕਿ ਮਾਣ ਵਾਲੀ ਗੱਲ ਹੈ ਸ਼ਰਧਾਲੂਆਂ ਦੀ ਆਸਥਾ ਭਗਤੀ ਦਾ ਪ੍ਰਤੀਕ ਹੈ । ਸਿਨਹਾ ਨੇ ਕਿਹਾ ਕਿ ਸਾਰਿਆਂ ਦੀ ਮਿਹਨਤ ਅਤੇ ਸਮਰਪਣ ਕਾਰਨ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਜਾਰੀ ਹੈ।
ਇਸ ਸਾਲ ਦੀ ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਈ ਅਤੇ ਇਹ ਪਵਿੱਤਰ ਯਾਤਰਾ 28 ਅਗਸਤ ਨੂੰ ਰੱਖੜੀ ਦੇ ਦਿਨ ਸਮਾਪਤ ਹੋਵੇਗੀ।
UMANG ਐਪ ਤੋਂ PF ਤੇ Aadhaar ਡਾਟਾ ਲੀਕ ਦਾ ਦਾਅਵਾ, ਲੱਖਾਂ ਭਾਰਤੀਆਂ ਦੀ ਜਾਣਕਾਰੀ ‘ਤੇ ਮੰਡਰਾਇਆ ਖਤਰਾ

