Amarnath Yatra Accident : ਸ਼ਨੀਵਾਰ ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਹਾਦਸਾ ਵਾਪਰਿਆ। ਅਮਰਨਾਥ ਤੀਰਥ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਚਾਰ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਊਧਮਪੁਰ ਦੇ ਸੰਗੂਰ ਚੌਕ ‘ਤੇ ਵਾਪਰਿਆ। ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ ਲਈ ਬਾਲਟਾਲ ਰੂਟ ਵੱਲ ਜਾ ਰਹੀ ਇੱਕ ਟੋਇਟਾ ਇਨੋਵਾ ਸੜਕ ਕਿਨਾਰੇ ਖੜ੍ਹੇ ਇੱਕ ਡੰਪਰ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਟਕਰਾਈ। ਟੱਕਰ ਬਹੁਤ ਗੰਭੀਰ ਸੀ, ਜਿਸ ਨਾਲ ਵਾਹਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
At least four Shri Amarnath Ji pilgrims sustained injuries when their vehicle crashed into a truck on the Jammu–Srinagar National Highway in Udhampur. The accident occurred at Sangoor Chowk in Udhampur when a Baltal-bound Toyota Innova collided with a dumper parked on the… pic.twitter.com/350XXmthVi
— ANI (@ANI) July 18, 2026
ਜ਼ਖ਼ਮੀ ਹਸਪਤਾਲ ਵਿੱਚ ਭਰਤੀ ; ਪੁਲਿਸ ਕਰ ਰਹੀ ਜਾਂਚ
ਹਾਦਸੇ ਤੋਂ ਤੁਰੰਤ ਬਾਅਦ, ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖਮੀ ਸ਼ਰਧਾਲੂਆਂ ਨੂੰ ਵਾਹਨ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ (GMC), ਊਧਮਪੁਰ ਦੇ ਐਸੋਸੀਏਟਿਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਹਾਦਸੇ ਦਾ ਕਾਰਨ ਜਾਣ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


