Site icon Dainik Savera Punjab

Bank Holiday Alert: 27 ਜਾਂ 28 ਮਈ? ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਬੰਦ ਰਹਿਣਗੇ ਬੈਂਕ

Bank Holiday Alert: May 27 or 28? Know when banks will be closed in your city

Bank Holiday Alert: May 27 or 28? Know when banks will be closed in your city

Reserve Bank of India ਦੇ ਛੁੱਟੀ ਕੈਲੰਡਰ ਮੁਤਾਬਕ ਬਕਰੀਦ (ਈਦ ਅਲ-ਅਜ਼ਹਾ) ਦੇ ਮੌਕੇ ‘ਤੇ ਵੱਖ-ਵੱਖ ਰਾਜਾਂ ਵਿੱਚ ਬੈਂਕਾਂ ਦੀ ਛੁੱਟੀ ਵੱਖ-ਵੱਖ ਦਿਨ ਰੱਖੀ ਗਈ ਹੈ। ਇਸ ਕਾਰਨ ਲੋਕਾਂ ਵਿੱਚ ਇਹ ਭੰਬਲਭੂਸਾ ਬਣਿਆ ਹੋਇਆ ਹੈ ਕਿ ਬੈਂਕ 27 ਮਈ ਨੂੰ ਬੰਦ ਰਹਿਣਗੇ ਜਾਂ 28 ਮਈ ਨੂੰ।

27 ਮਈ ਨੂੰ ਇਨ੍ਹਾਂ ਰਾਜਾਂ ਵਿੱਚ ਬੈਂਕ ਬੰਦ

ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਉੱਤਰਾਖੰਡ, ਪੱਛਮੀ ਬੰਗਾਲ, ਅਸਾਮ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਮੇਘਾਲਿਆ, ਕੇਰਲ, ਚੰਡੀਗੜ੍ਹ, ਜੰਮੂ ਅਤੇ ਸ਼੍ਰੀਨਗਰ ਵਿੱਚ ਅੱਜ ਬੈਂਕ ਬੰਦ ਹਨ।

28 ਮਈ ਨੂੰ ਇਨ੍ਹਾਂ ਥਾਵਾਂ ‘ਤੇ ਰਹੇਗੀ ਛੁੱਟੀ

ਦਿੱਲੀ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਬਿਹਾਰ, ਰਾਜਸਥਾਨ, ਗੋਆ, ਮਿਜ਼ੋਰਮ ਅਤੇ ਕੁਝ ਹੋਰ ਰਾਜਾਂ ਵਿੱਚ ਬੈਂਕ 28 ਮਈ ਨੂੰ ਬੰਦ ਰਹਿਣਗੇ।

ਔਨਲਾਈਨ ਸੇਵਾਵਾਂ ਰਹਿਣਗੀਆਂ ਜਾਰੀ

ਭਾਵੇਂ ਬੈਂਕ ਸ਼ਾਖਾਵਾਂ ਬੰਦ ਰਹਿਣ, ਪਰ NEFT, RTGS, IMPS, UPI ਅਤੇ ਮੋਬਾਈਲ ਬੈਂਕਿੰਗ ਸੇਵਾਵਾਂ 24 ਘੰਟੇ ਚਾਲੂ ਰਹਿਣਗੀਆਂ। ਏਟੀਐਮ ਸੇਵਾਵਾਂ ਵੀ ਆਮ ਵਾਂਗ ਕੰਮ ਕਰਦੀਆਂ ਰਹਿਣਗੀਆਂ। ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸ਼ਹਿਰ ਦੀ ਛੁੱਟੀ ਸੂਚੀ ਜ਼ਰੂਰ ਚੈੱਕ ਕਰ ਲਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

Exit mobile version