ਨੈਸ਼ਨਲ ਡੈਸਕ: ਸੋਨੀਪਤ ਜ਼ਿਲ੍ਹੇ ਦੇ ਖਰਖੌਦਾ ਨਗਰ ਪਾਲਿਕਾ ਖੇਤਰ ਵਿੱਚ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਰਕਾਰੀ ਈ-ਸਮਾਧਾਨ ਪੋਰਟਲ ਦੀ ਵਰਤੋਂ ਕਰਕੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਦੀ ਥਾਂ ਉਲਟ ਉਸਦਾ ਗਲਤ ਇਸਤੇਮਾਲ ਕੀਤਾ ਗਿਆ। ਸਰਕਾਰ ਜਿੱਥੇ ਇੱਕ ਪਾਸੇ ਵਿਭਾਗੀ ਕੰਮਕਾਜ ਨੂੰ ਆਮ ਲੋਕਾਂ ਲਈ ਆਸਾਨ ਅਤੇ ਪਹੁੰਚਯੋਗ ਬਣਾਉਣ ਲਈ Ai ਆਧਾਰਤ ਚੈਟਬੋਟ ਵਰਗੀਆਂ ਤਕਨੀਕੀ ਪ੍ਰਣਾਲੀਆਂ ਲਾਗੂ ਕਰ ਰਹੀ ਹੈ ਉੱਥੇ ਹੀ ਕੁਝ ਠੇਕੇਦਾਰ ਅਤੇ ਕਰਮਚਾਰੀ ਇਸ ਤਕਨਾਲੋਜੀ ਦੀ ਵਰਤੋਂ ਆਪਣੀ ਲਾਪਰਵਾਹੀ ਨੂੰ ਓਹਲੇ ਪਾਉਣ ਲਈ ਕਰ ਰਹੇ ਹਨ।
ਭਗਵਾਨ ਹਨੁਮਾਨ ਜੀ ਦੀ ਪਰਿਕ੍ਰਮਾ ਕਰਦੇ ਹੋਏ ਲੋਕਾਂ ਨੇ ਕੁਤੇ ਨੂੰ ਮਥਾਂ ਟੇਕਿਆਂ…
ਇਸ ਤਰ੍ਹਾਂ ਦੇ ਦੋ ਮਾਮਲੇ ਖਰਖੌਦਾ ਨਗਰ ਪਾਲਿਕਾ ਵਿੱਚ ਸਾਹਮਣੇ ਆਏ ਹਨ ਜਿੱਥੇ ਨਾਗਰਿਕਾਂ ਨੇ E-ਸਮਾਧਾਨ ਪੋਰਟਲ ‘ਤੇ ਕੂੜੇ ਦੇ ਫੋਟੋ ਅਪਲੋਡ ਕਰਕੇ ਸਫਾਈ ਦੀ ਮੰਗ ਕੀਤੀ ਸੀ ਪਰ ਸਫਾਈ ਏਜੰਸੀ ਦੇ ਇਕ ਸੁਪਰਵਾਈਜ਼ਰ ਨੇ ਉਹੀ ਫੋਟੋ ਡਾਊਨਲੋਡ ਕਰਕੇ Ai ਦੀ ਮਦਦ ਨਾਲ ਕੂੜਾ ਹਟਾ ਦਿੱਤਾ ਅਤੇ ਸੋਧਿਆ ਹੋਇਆ ਫੋਟੋ ਮੁੜ ਪੋਰਟਲ ‘ਤੇ ਅਪਲੋਡ ਕਰ ਦਿੱਤਾ ਜਿਸ ਨਾਲ ਇਹ ਦਰਸਾਇਆ ਗਿਆ ਕਿ ਸਮੱਸਿਆ ਦਾ ਹੱਲ ਹੋ ਗਿਆ ਹੈ। ਹਾਲਾਂਕਿ ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਪਤਾ ਲੱਗਾ ਕਿ ਨਾ ਤਾਂ ਕੋਈ ਸਫਾਈ ਹੋਈ ਸੀ ਅਤੇ ਨਾ ਹੀ ਕੋਈ ਕਰਮਚਾਰੀ ਉਥੇ ਆਇਆ ਸੀ।
ਇਹ ਮਾਮਲਾ 23 ਦਸੰਬਰ ਨੂੰ ਸਾਹਮਣੇ ਆਇਆ ਜਦੋਂ ਖਰਖੌਦਾ ਦੇ ਦਿੱਲੀ ਰੋਡ ‘ਤੇ ਇੱਕ ਨਿਵਾਸੀ ਨੇ ਤਸਲੀਆਂ ਵਿੱਚ ਪਿਆ ਕੂੜਾ ਫੋਟੋ ਰਾਹੀਂ ਪੋਰਟਲ ‘ਤੇ ਅਪਲੋਡ ਕਰਕੇ ਡੋਰ ਟੂ ਡੋਰ ਯੋਜਨਾ ਤਹਿਤ ਸਫਾਈ ਦੀ ਮੰਗ ਕੀਤੀ। ਕੁਝ ਸਮੇਂ ਬਾਅਦ ਉਸਨੇ ਵੇਖਿਆ ਕਿ ਪੋਰਟਲ ‘ਤੇ ਇੱਕ ਹੋਰ ਫੋਟੋ ਅਪਲੋਡ ਹੋ ਚੁੱਕੀ ਸੀ ਜਿਸ ਵਿੱਚ ਦੋਵੇਂ ਤਸਲੇ ਖਾਲੀ ਦਿਖਾਏ ਗਏ ਸਨ ਪਰ ਜਦੋਂ ਉਸਨੇ ਮੌਕੇ ‘ਤੇ ਜਾਂਚ ਕੀਤੀ ਤਾਂ ਦੋਵੇਂ ਤਸਲੇ ਕੂੜੇ ਨਾਲ ਭਰੇ ਹੋਏ ਸਨ।
ਦੇਵਰਾਣੀ ਦੀ ਮੌਤ ਦੇ ਸਦਮੇ ‘ਚ ਜੇਠਾਣੀ ਨੇ ਵੀ ਤੋੜਿਆ ਦਮ ਇਕੋ ਘਰ ‘ਚ ਦੋ ਮੌਤਾਂ ਨੇ ਮਚਾਇਆ ਉਥਲ-ਪੁਥਲ
ਇਸ ਘਟਨਾ ਨੇ ਨਾ ਸਿਰਫ਼ ਸਫਾਈ ਏਜੰਸੀ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ ਹਨ ਸਗੋਂ ਸਰਕਾਰੀ ਤਕਨੀਕੀ ਪ੍ਰਣਾਲੀਆਂ ਦੀ ਨਿਗਰਾਨੀ ਅਤੇ ਉਨ੍ਹਾਂ ਦੇ ਸਹੀ ਉਪਯੋਗ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਗਲਤ ਵਰਤਾਰੇ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

