
ਜਲੰਧਰ ਨਿਊਜ : ਐਤਵਾਰ ਸਵੇਰੇ ਜਲੰਧਰ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ, ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਗੱਡੀ ਚਲਾਉਣਾ ਸਿੱਖ ਰਹੀ ਇੱਕ ਔਰਤ ਨੇ ਆਪਣੀ ਗੱਡੀ ਉਲਟਾਉਂਦੇ ਸਮੇਂ ਗਲਤੀ ਨਾਲ ਇੱਕ ਅਖ਼ਬਾਰ ਵਿਕਰੇਤਾ ਨੂੰ ਟੱਕਰ ਮਾਰ ਦਿੱਤੀ।
ਇਹ ਹਾਦਸਾ ਸਵੇਰੇ 7:15 ਵਜੇ ਦੇ ਕਰੀਬ ਸ਼ਾਸਤਰੀ ਮਾਰਕੀਟ ਚੌਕ ਨੇੜੇ ਵਾਪਰਿਆ। ਜ਼ਖਮੀ ਨੌਜਵਾਨ, ਜਿਸਦੀ ਪਛਾਣ ਦੀਪਕ ਵਜੋਂ ਹੋਈ ਹੈ, ਜੋ ਕਿ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਉਹ ਰਹ ਰੋਜ ਦੀ ਤਰ੍ਹਾਂ ਆਮ ਵਾਂਗ ਆਪਣੀ ਸਾਈਕਲ ‘ਤੇ ਅਖ਼ਬਾਰ ਵੰਡ ਰਿਹਾ ਸੀ ਜਦੋਂ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ।
ਟੱਕਰ ਵਿੱਚ ਦੀਪਕ ਗੰਭੀਰ ਜ਼ਖਮੀ ਹੋ ਗਿਆ, ਜਦੋਂ ਕਿ ਕਾਰ ਨੇ ਸਾਬਕਾ ਮੰਤਰੀ ਦੀ ਨਿੱਜੀ ਗੱਡੀ ਅਤੇ ਉਸਦੇ ਘਰ ਦੇ ਇੱਕ ਹਿੱਸੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਦੀਪਕ ਨੂੰ ਸਿਵਲ ਹਸਪਤਾਲ, ਜਲੰਧਰ ਪਹੁੰਚਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਘਟਨਾ ਬਾਰੇ ਪਤਾ ਲੱਗਣ ‘ਤੇ, ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਔਰਤ ਕੋਲ ਡਰਾਈਵਿੰਗ ਲਾਇਸੈਂਸ ਸੀ ਜਾਂ ਨਹੀਂ।