Site icon Dainik Savera Punjab

White SUV ਨੇ 14 ਮਹੀਨੇ ਦੇ ਬੱਚੇ ਨੂੰ ਕੁਚਲਿਆ ; ਮਾਂ ਦੀਆਂ ਅੱਖਾਂ ਸਾਹਮਣੇ ਮੌਤ

ਨਵੀਂ ਦਿੱਲੀ : ਦਿੱਲੀ ਵਿੱਚ ਤੇਜ਼ ਰਫ਼ਤਾਰ ਚਿੱਟੀ SUV ਨੇ ਇਕ 14 ਮਹੀਨੇ ਦੇ ਬੱਚੇ ਨੂੰ ਕੁਚਲ ਦਿੱਤਾ। ਘਰੋਂ ਨਿਕਲਣ ਤੋਂ ਪਹਿਲਾਂ, ਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸ਼ਾਮ ਇੰਨੀ ਦੁਖਦਾਈ ਸਾਬਤ ਹੋਵੇਗੀ ਅਤੇ ਉਸਨੂੰ ਜੀਵਨ ਭਰ ਲਈ ਦੁੱਖੀ ਕਰ ਦੇਵੇਗੀ ਛੋਟਾ ਬੱਚਾ ਆਪਣੀ ਮਾਂ ਦੀ ਗੋਦ ਤੋਂ ਹੇਠਾਂ ਉਤਰ ਕੇ ਗਲੀ ਵਿੱਚ ਖੇਡ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਬੱਚੇ ਦੀ ਮੌਤ ‘ਤੇ ਮਾਂ ਬੇਹੋਸ਼ ਹੋ ਗਈ। ਇਹ ਘਟਨਾ ਦਿੱਲੀ ਦੇ ਸਮੈਪੁਰ ਬਦਲੀ ਖੇਤਰ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਕਾਰ ਦੀ ਟੱਕਰ ਨਾਲ 14 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਐਤਵਾਰ ਸ਼ਾਮ ਨੂੰ ਵਾਪਰਿਆ। ਰਾਜਾ ਵਿਹਾਰ ਵਿੱਚ ਬਾਲਾਜੀ ਨਰਸਰੀ ਨੇੜੇ ਸੜਕ ਕਿਨਾਰੇ ਆਪਣੀ ਮਾਂ ਨਾਲ ਖੜ੍ਹੇ ਬੱਚੇ ਨੂੰ ਇੱਕ ਚਿੱਟੇ ਰੰਗ ਦੀ SUV ਨੇ ਟੱਕਰ ਮਾਰ ਦਿੱਤੀ। ਜ਼ਖਮੀ ਬੱਚੇ ਨੂੰ ਤੁਰੰਤ ਬੁਰਾੜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦਿੱਲੀ-NCR ‘ਚ ਛਾਏ ਬੱਦਲ, ਉਤਰਾਖੰਡ ‘ਚ ਬਰਫ਼ਬਾਰੀ ; ਜਾਣੋ ਅੱਜ ਕਿਥੇ ਪਵੇਗਾ ਮੀਂਹ

ਪੁਲਿਸ ਨੇ ਬੱਚੇ ਨੂੰ ਟੱਕਰ ਮਾਰਨ ਵਾਲੇ 20 ਸਾਲਾ ਵਿਅਕਤੀ ਸਮਰ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਸਮਰ ਰੋਹਿਣੀ ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਆਈਪੀਸੀ ਦੀਆਂ ਸਬੰਧਤ ਧਾਰਾਵਾਂ, 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 106 (1) (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੱਡੀ ਰਾਹਤ-ਹੁਣ 48 ਘੰਟਿਆਂ ‘ਚ ਫਲਾਈਟ ਟਿਕਟ ਰੱਦ ਕਰਨ ‘ਤੇ ਨਹੀਂ ਲੱਗੇਗਾ ਚਾਰਜ

Exit mobile version