P?c1=2&c2=40696273&cv=3.9

Dainik Savera Times Logo

ਅਬੋਹਰ ਦੇ ਹਨੁਮਾਨਗੜ੍ਹ ਰੋਡ ਉੱਪਰ ਰੂਹ ਕੰਬਾਉ ਹਾਦਸਾ

5 months पहले

ਅਬੋਹਰ ਦੇ ਹਨੁਮਾਨਗੜ੍ਹ ਰੋਡ ਉੱਪਰ ਰੂਹ ਕੰਬਾਉ ਹਾਦਸਾ

ਨਿਊਜ ਡੈਸਕ : ਪੰਜਾਬ ਦੇ ਸ਼ਹਿਰ ਅਬੋਹਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਅਬੋਹਰ ਦੇ ਹਨੁਮਾਨਗੜ ਰੋਡ ਬਾਈਪਾਸ ਪੁਲ ਉਪਰ ਅੱਜ ਇੱਕ ਰੂਹ ਕੰਬਾਊ ਹਾਦਸਾ ਹੋਇਆ। ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗਲਤ ਦਿਸ਼ਾ ਤੋਂ ਆ ਰਿਹਾ ਸੜਕ ਤੇ ਆ ਰਿਹਾ ਸੀ ਤੇ ਸਾਹਮਣੇ ਤੋਂ ਆ ਰਹੇ ਤੇਲ ਦੇ ਟੈਂਕਰ ਨਾਲ ਜਾ ਟਕਰਾਇਆ ਜਿਸ ਕਾਰਨ ਮੋਟਰਸਾਈਕਲ ਸਵਾਰ ਟੈਂਕਰ ਦੇ ਅੱਗੇ ਡਿੱਗ ਗਿਆ ਟੈਂਕਰ ਦਾ ਟਾਇਰ ਉਸ ਹੇ ਸਿਰ ਦੇ ਊੱਪਰ ਚੜ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ, ਮੌਕੇ ਤੇ ਪਹੁੰਚੇ ਥਾਣਾ ਸਿਟੀ ਦੋ ਪੁਲਿਸ ਮੁਲਾਜ਼ਮਾ ਨੇ ਅਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

खबरें और भी हैं...

Copyright © 2026 Dainik Savera Times. All rights reserved.