LIFESTYLE DESK : ਦੇਸ਼ ਭਰ ਵਿੱਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕਈ ਥਾਵਾਂ ‘ਤੇ ਤਾਪਮਾਨ 40–45 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਹੈ। ਅਜਿਹੇ ਵਿੱਚ ਏਅਰ ਕੰਡੀਸ਼ਨਰ (AC) ਹੀ ਲੋਕਾਂ ਲਈ ਰਾਹਤ ਦਾ ਸਭ ਤੋਂ ਵੱਡਾ ਸਾਧਨ ਬਣ ਗਿਆ ਹੈ। ਪਰ ਦਿਨ-ਰਾਤ AC ਚਲਾਉਣ ਦੌਰਾਨ ਕੀਤੀ ਗਈ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ AC ਦੀ ਵਰਤੋਂ ਕਰਦੇ ਸਮੇਂ ਕੁਝ ਜ਼ਰੂਰੀ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਬਹੁਤ ਲਾਜ਼ਮੀ ਹੈ।
- ਕੰਪ੍ਰੈਸਰ ਦੀ ਸੰਭਾਲ ਹੈ ਸਭ ਤੋਂ ਜ਼ਰੂਰੀ
AC ਦਾ ਸਭ ਤੋਂ ਮਹੱਤਵਪੂਰਨ ਹਿੱਸਾ ਕੰਪ੍ਰੈਸਰ ਹੁੰਦਾ ਹੈ। ਲਗਾਤਾਰ ਘੰਟਿਆਂ ਤੱਕ AC ਚਲਾਉਣ ਨਾਲ ਇਸ ‘ਤੇ ਵੱਧ ਦਬਾਅ ਪੈਂਦਾ ਹੈ। ਜੇਕਰ ਸਮੇਂ-ਸਮੇਂ ‘ਤੇ ਇਸਦੀ ਸਰਵਿਸ ਨਾ ਕਰਵਾਈ ਜਾਵੇ, ਤਾਂ ਇਹ ਓਵਰਹੀਟ ਹੋ ਸਕਦਾ ਹੈ, ਜਿਸ ਨਾਲ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਮਾਹਰ ਟੈਕਨੀਸ਼ੀਅਨ ਤੋਂ ਨਿਯਮਿਤ ਜਾਂਚ ਕਰਵਾਉਣਾ ਜ਼ਰੂਰੀ ਹੈ।
- ਬਾਹਰੀ ਯੂਨਿਟ ਨੂੰ ਧੁੱਪ ਤੋਂ ਬਚਾਓ
ਬਹੁਤ ਸਾਰੇ ਲੋਕ AC ਦੀ ਆਉਟਡੋਰ ਯੂਨਿਟ ਛੱਤ ‘ਤੇ ਲਗਾਉਂਦੇ ਹਨ, ਜਿੱਥੇ ਸਿੱਧੀ ਧੁੱਪ ਪੈਂਦੀ ਹੈ। ਇਸ ਨਾਲ ਮਸ਼ੀਨ ਜ਼ਿਆਦਾ ਗਰਮ ਹੋ ਜਾਂਦੀ ਹੈ। ਯੂਨਿਟ ਨੂੰ ਛਾਂ ਵਿੱਚ ਰੱਖਣ ਜਾਂ ਉਸ ‘ਤੇ ਸ਼ੇਡ ਲਗਾਉਣ ਨਾਲ ਇਸਦੀ ਉਮਰ ਵੱਧ ਸਕਦੀ ਹੈ ਅਤੇ ਪਰਫਾਰਮੈਂਸ ਵੀ ਬਿਹਤਰ ਰਹਿੰਦੀ ਹੈ।
- ਵੋਲਟੇਜ ਸਟੈਬੀਲਾਈਜ਼ਰ ਦੀ ਵਰਤੋਂ ਕਰੋ
ਗਰਮੀਆਂ ਵਿੱਚ ਬਿਜਲੀ ਦੀ ਵੱਧ ਖਪਤ ਕਾਰਨ ਵੋਲਟੇਜ ਫਲਕਚੁਏਸ਼ਨ ਆਮ ਗੱਲ ਹੈ। ਇਹ ਉਤਾਰ-ਚੜ੍ਹਾਅ AC ਦੇ ਮੋਟਰ ਅਤੇ ਸਰਕਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇੱਕ ਚੰਗੀ ਕੁਆਲਿਟੀ ਦਾ ਸਟੈਬੀਲਾਈਜ਼ਰ ਇਸ ਸਮੱਸਿਆ ਤੋਂ ਬਚਾਅ ਕਰਦਾ ਹੈ।
- ਗੈਸ ਲੀਕ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ
ਜੇਕਰ AC ਠੰਡਕ ਘੱਟ ਦੇ ਰਿਹਾ ਹੈ, ਤਾਂ ਇਹ ਗੈਸ ਲੀਕ ਦਾ ਸੰਕੇਤ ਹੋ ਸਕਦਾ ਹੈ। ਇਸ ਨਾਲ ਕੰਪ੍ਰੈਸਰ ‘ਤੇ ਵੱਧ ਬੋਝ ਪੈਂਦਾ ਹੈ, ਜੋ ਭਵਿੱਖ ਵਿੱਚ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਮੇਂ ‘ਤੇ ਸਰਵਿਸ ਕਰਵਾਉਣਾ ਲਾਜ਼ਮੀ ਹੈ।
- ਅਜੀਬ ਆਵਾਜ਼ ਜਾਂ ਗੰਧ ਨੂੰ ਤੁਰੰਤ ਲਓ ਗੰਭੀਰਤਾ ਨਾਲ
ਜੇਕਰ AC ਵਿੱਚੋਂ ਅਚਾਨਕ ਅਜੀਬ ਆਵਾਜ਼ ਆਉਣ ਲੱਗੇ ਜਾਂ ਸੜਨ ਵਰਗੀ ਬੂ ਆਵੇ, ਤਾਂ ਤੁਰੰਤ AC ਬੰਦ ਕਰ ਦਿਓ ਅਤੇ ਪਲੱਗ ਕੱਢ ਦਿਓ। ਇਹ ਵੱਡੀ ਖ਼ਰਾਬੀ ਜਾਂ ਹਾਦਸੇ ਦਾ ਸੰਕੇਤ ਹੋ ਸਕਦਾ ਹੈ।
ਏਸੀ ਚਲਾਉਂਦੇ ਸਮੇਂ ਇਹ ਗਲਤੀਆਂ ਨਾ ਕਰੋ
ਖਰਾਬ ਤਾਰਾਂ ਜਾਂ ਢਿੱਲੇ ਪਲੱਗਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਲੰਬੇ ਸਮੇਂ ਤੱਕ ਬਿਨਾਂ ਸਰਵਿਸ ਦੇ AC ਨਾ ਚਲਾਓ
ਸਸਤੇ ਐਕਸਟੈਂਸ਼ਨ ਬੋਰਡ ਜਾਂ ਮਲਟੀ-ਪਲੱਗ ਦੀ ਵਰਤੋਂ ਨਾ ਕਰੋ
ਜਲਣਸ਼ੀਲ ਚੀਜ਼ਾਂ ਨੂੰ AC ਦੇ ਨੇੜੇ ਨਾ ਰੱਖੋ
ਵਾਰ-ਵਾਰ ਪਾਵਰ ਆਨ-ਆਫ਼ ਕਰਨ ਤੋਂ ਬਚੋ
AC ਗਰਮੀਆਂ ਵਿੱਚ ਸੁਖਦਾਇਕ ਜੀਵਨ ਲਈ ਜ਼ਰੂਰੀ ਹੈ, ਪਰ ਇਸਦੀ ਸੁਰੱਖਿਅਤ ਵਰਤੋਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਨਾ ਸਿਰਫ਼ ਤੁਸੀਂ ਆਪਣੀ ਮਸ਼ੀਨ ਦੀ ਉਮਰ ਵਧਾ ਸਕਦੇ ਹੋ, ਸਗੋਂ ਆਪਣੇ ਘਰ ਅਤੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹੋ।

